(ਸਮਾਜ ਵੀਕਲੀ)
ਹਰਫ਼ ਵੀ ਉਹੀ
ਕਲਮ ਵੀ ਉਹੀ
ਸ਼ਾਇਰ ਬਦਲਗੇ
ਨਾਲ ਵਖਤ ਦੇ
ਕੁੱਝ ਲਿਖਦੇ ਉਸਤਤ
ਸਮੇਂ ਦੀਆਂ ਸਰਕਾਰਾਂ ਦੀ
ਗੁਰਬਤ ਦੀ ਜੇ ਗੱਲ ਕੋਈ ਕਰਦਾ
ਮਿਲੇ ਧੋਂਸ ਤਲਵਾਰਾਂ ਦੀ
ਲੋਕਤੰਤਰ ਵਿੱਚ ਭੀੜ ਇਕੱਠੀ
ਸੋਚ ਸਮਾਜ ਦੀ ਹੋਈ ਪੁੱਠੀ
ਡਾਕੂ ਕੁਰਸੀ ਉਤੇ ਬਹਿੰਦੇ
ਕਰ ਮਨਮਰਜ਼ੀਆਂ , ਨਜ਼ਾਰੇ ਲੈਂਦੇ।
ਕੰਨ ਵੀ ਬਹਿਰੇ
ਕਰ ਲਏ ਲੋਕਾਂ
ਦੇਖ ਕੇ ਅਣਦੇਖਾ
ਲਹੂ ਚੂਸੀ ਜਾਵਣ ਜੋਕਾਂ ।
ਕੁੱਝ ਵੀ ਬੋਲੋ
ਹੈ ਥੋਨੂੰ ਆਜ਼ਾਦੀ
ਹੱਕ ਮੰਗੇ ਤੋਂ ਗਲ ਨੇ ਘੁੱਟਦੇ
ਧੱਕੇਸ਼ਾਹੀ ਚੱਲੂਗੀ ਸਾਡੀ।
ਇਨਸਾਫ਼ ਦੀ ਤੱਕੜੀ
ਬੈਠੀ ਅੱਖਾਂ ਬੰਨ੍ਹੀ।
ਥੰਕਿਆਂ ਦੇ ਦੇ ਦਲੀਲਾਂ
‘ਨੰਦੀ’ ਤੂੰ ਵੀ
ਇੱਕ ਨਾ ਮੰਨ੍ਹੀ ! (ਕਿਤਾਬ ‘ਲਫ਼ਜ਼ਾਂ ਦੀ ਧਾਰ’ ਵਿਚੋਂ)
ਦਿਨੇਸ਼ ਨੰਦੀ
ਸੰਪਰਕ: 9417458831