ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇ ਬਾਰੇ ਹਾਈ ਕੋਰਟ ਨੇ ਦਿੱਤਾ ਇਹ ਵੱਡਾ ਫੈਸਲਾ, ਮਾਪਿਆਂ ਚ ਛਾਈ ਖੁਸ਼ੀ

ਸਕੂਲਾਂ ਦੀਆਂ ਫੀਸਾਂ ਦੇ ਬਾਰੇ ਹਾਈ ਕੋਰਟ ਨੇ ਦਿੱਤਾ ਇਹ ਵੱਡਾ ਫੈਸਲਾ


ਚੰਡੀਗੜ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਕੋਰੋਨਾ ਵਾਇਰਸ ਦੀ ਹਾਹਾਕਾਰ ਦਾ ਕਰਕੇ ਪੰਜਾਬ ਅਤੇ ਦੇਸ਼ ਵਿਚ ਸਕੂਲ ਬੰਦ ਕਰ ਦਿੱਤੇ ਗਏ ਸਨ ਤਾਂ ਜੋ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਇਆ ਜਾ ਸਕੇ। ਫਿਰ ਥੋੜੇ ਸਮੇਂ ਬਾਅਦ ਆਨਲਾਈਨ ਕਲਾਸਾਂ ਦੇ ਰਾਹੀ ਸਕੂਲਾਂ ਦੁਆਰਾ ਬੱਚਿਆਂ ਨੂੰ ਪੜਾਇਆ ਜਾਣ ਲਗ ਪਿਆ ਸੀ। ਜਿਸ ਦੇ ਬਦਲੇ ਸਕੂਲ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਲੈਣ ਲਗ ਪਏ ਸਨ। ਜਿਹਨਾਂ ਦਾ ਮਾਪਿਆਂ ਵਲੋਂ ਵਿਰੋਧ ਕੀਤਾ ਗਿਆ ਸੀ ਕਿਓੰਕੇ ਕਈ ਮਾਪੇ ਬੱਚਿਆਂ ਦੀਆਂ ਫੀਸਾਂ ਦੇ ਨਹੀਂ ਸਨ ਸਕਦੇ ਕਿਓਂ ਕੇ ਕੋਰੋਨਾ ਦੀ ਵਜ੍ਹਾ ਨਾਲ ਉਹਨਾਂ ਦੇ ਕੰਮ ਕਾਜ ਬੰਦ ਪਏ ਹੋਏ ਹਨ। ਹੁਣ ਇੱਕ ਵੱਡਾ ਫੈਸਲਾ ਆਇਆ ਹੈ ਸਕੂਲਾਂ ਦੀਆਂ ਫੀਸਾਂ ਦੇ ਬਾਰੇ ਵਿਚ।

ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਅੱਜ ਨਿੱਜੀ ਸਕੂਲਾਂ ਵੱਲੋਂ ਫੀਸਾਂ ਵਸੂਲਣ ਦੇ ਮਾਮਲੇ ਵਿੱਚ ਅੱਜ ਆਪਣਾ ਅੰਤਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਸਕੂਲ ਸਿਰਫ ਟਿਊਸ਼ਨ ਫੀਸ ਹੀ ਵਸੂਲ ਸਕਦੇ ਹਨ। ਅਦਾਲਤ ਨੇ ਕਿਹਾ ਕਿ ਇਹ ਟਿਊਸ਼ਨ ਫੀਸ ਵੀ ਸਿਰਫ ਉਹ ਹੀ ਸਕੂਲ ਵਸੂਲ ਸਕਦੇ ਹਨ ਜੋ ਆਨਲਾਈਨ ਕਲਾਸਾਂ ਦੇ ਰਹੇ ਹਨ। ਜਿਹੜੇ ਸਕੂਲ ਬੱਚਿਆਂ ਨੂੰ ਆਨਲਾਈਨ ਕਲਾਸਾਂ ਨਹੀਂ ਲਗਵਾ ਰਹੇ ਹਨ ਉਹ ਟਿਊਸ਼ਨ ਫੀਸ ਚਾਰਜ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਹਾਈਕੋਰਟ ਨੇ ਨਿੱਜੀ ਸਕੂਲਾਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਉਨ੍ਹਾਂ ਨੂੰ ਸਕੂਲਾਂ ਦੀ ਬੈਲੇਂਸ ਸ਼ੀਟ ਅਦਾਲਤ ਵਿੱਚ ਜਮ੍ਹਾ ਕਰਵਾਉਣੀ ਹੋਵੇਗੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Previous articleIPL 2020 :KKR ਦੀ ਜਿੱਤ ਦੇ ਨਾਲ ਦੁਬਈ ”ਚ ਬਣਿਆ ਇਹ ਅਨੋਖਾ ਰਿਕਾਰਡ
Next articleਧੀ ਦੇ ਪਹਿਲੇ ਜਨਮਦਿਨ ਤੇ ਲਗਾਏ ਬੂਟੇ