ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਨੈਸ਼ਨਲ ਸਵੈ ਇਛੱਕ ਖੂਨਦਾਨ ਦਿਵਸ ਮੋਕੇ ਸਿਵਲ ਹਸਪਤਾਲ ਦੇ ਬਲੱਡ ਬੈਕ ਵਿੱਚ ਸਿਵਲ ਸਰਜਨ ਡਾ ਜਸਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਪ੍ਰਧਾਨਗੀ ਹੇਠ ਖੂਨਦਾਨ ਕੈਪ ਲਗਾਇਆ ਗਿਆ । ਇਸ ਕੈਪ ਵਿੱਚ 30 ਯੂਨਿਟ ਖੂਨ ਇਕੱਤਰ ਕੀਤਾ ਗਿਆ ਖੂਨ ਦਾਨ ਕਰਨ ਵਾਲਿਆ ਵਿੱਚ ਸਵੈ ਸੈਵੀ ਸੰਸਥਾਵਾਂ ਯੁਵਕ ਕਲੱਬਾਂ ਦੇ ਨਾਲ ਨਾਲ ਲੜੀ ਵਾਰ ਖੂਨਦਾਨ ਕਰਨ ਵਾਲਿਆ ਨੇ ਆਪਣਾ ਖੂਨ ਦਾਨ ਕਰਕੇ ਲੋਕਾਂ ਵਿੱਚ ਖੂਨਦਾਨ ਮਹਾਂਦਾਨ ਅਤੇ ਖੂਨਦਾਨ ਕਰਨ ਨਾਲ ਜਿੰਦਗੀ ਬਚਾਈ ਜਾ ਸਕਦੀ ਹੈ ਦਾ ਸੁਨੇਹਾਂ ਦਿੱਤਾ ਗਿਆ ।
ਇਸ ਮੋਕੇ ਡਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦਾ ਦਿਵਸ ਮਨਾਉਣ ਦਾ ਮਕਸਦ ਲੋਕਾਂ ਵਿੱਚ ਖੂਨਦਾਨ ਦੀ ਮਹੱਤਾਤਾ ਬਾਰੇ ਜਾਗਰੂਪ ਕਰਨ ਦਾ ਹੈ ਕਿਉ ਜੋ ਖੂਨਦਾਨ ਕਰਨ ਵਾਲਾ ਵਿਆਕਤੀ ਇਕ ਜਿੰਦਗੀ ਨਹੀ ਸਗੋ 4 ਜਿੰਦਗੀਆਂ ਨੂੰ ਬਚਾ ਸਕਦਾ ਹੈ । ਕਰੋਨਾ ਮਹਾਂਮਾਰੀ ਦੇ ਨਾਲ ਨਾਲ ਮੌਸਮ ਦੇ ਬਦਲਾਅ ਕਾਰਨ ਵੈਕਟਰ ਬੋਰਨ ਬਿਮਾਰੀਆਂ ਜਿਵੇ ਮਲੇਰੀਆਂ . ਡੇਗੂ ਅਤੇ ਚਿਕਨਗੁਣੀਆਂ ਦੇ ਮਰੀਜਾਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ ਅਤੇ ਗੰਭੀਰ ਮਰੀਜਾਂ ਨੂੰ ਖੂਨ ਦੀ ਜਰੂਰਤ ਹੁੰਦੀ ਹੈ ਜੋ ਇਹਨਾਂ ਖੂਨਦਾਨੀਆਂ ਵੱਲੋ ਦਿੱਤੇ ਖੂਨਦਾਨ ਨਾਲ ਪੂਰੀ ਹੁੰਦੀ ਹੈ ।
ਅੱਜ ਖੂਨਾਦਨ ਕਰਨਵਾਲਿਆ ਵਿੱਚ 54 ਵਾਰ ਖੂਨਦਾਨ ਕਰਨ ਵਾਲੇ ਬਹਾਦਰ ਸਿੰਘ ਅਤੇ ਉਹਨਾੰ ਦੀ ਪਤਨੀ ਜਤਿੰਦਰ ਕੋਰ ਵੱਲੋ ਖੂਨ ਦਾਨ ਕੀਤਾ ਗਿਆ ਇਸ ਜੋੜੇ ਨੇ ਲਗਾਤਾਰ 19 ਵੀ ਵਾਰ ਇਸ ਸੰਸਥਾਂ ਤੇ ਖੂਨ ਦਾਨ ਕਰਕੇ ਲੋਕਾਂ ਦਾ ਇਹ ਭਰਮ ਦੂਰ ਕੀਤਾ ਹੈ ਕਿ ਖੂਨ ਦੇਣਾ ਨਾਲ ਕਿਸੇ ਤਰਾਂ ਦੀ ਕਮਜੋਰੀ ਜਾ ਹਰ ਸਰੀਰੀਕ ਅਲਾਮਿਤ ਨਹੀ ਹੁੰਦੀ ਸਗੋ ਖੂਨ ਦਾਨ ਕਰਨ ਨਾਲ ਆਤਮਿਕ ਸ਼ਾਤੀ ਵੀ ਮਿਲਦੀ ਹੈ ਤੇ ਲੋਕ ਸੇਵਾ ਕਰਨ ਦਾ ਮਨੋਬੱਲ ਵਧਦਾ ਹੈ । ਇਸ ਮੋਕੇ ਡਾ ਅਮਰਜੀਤ ਲਾਲ ਬੀ. .ਟੀ. ਉ. ਨੇ ਇਸ ਦਿਵਸ ਤੇ ਖੂਨਦਾਨ ਕਰਨਾ ਵਾਲਿਆ ਦਾ ਧੰਨਵਾਧ ਕੀਤਾ ਅਤੇ ਉਹਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।