ਪੇਈਚਿੰਗ (ਸਮਾਜ ਵੀਕਲੀ): ਦੱਖਣ-ਪੱਛਮੀ ਚੀਨ ਦੇ ਚੋਂਗਕਿੰਗ ਸ਼ਹਿਰ ਨੇੜੇ ਇਕ ਕੋਲਾ ਖਾਣ ’ਚ ਵਾਪਰੇ ਹਾਦਸੇ ਵਿਚ 16 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਖਾਣ ਵਿਚ ਕਾਰਬਨ ਮੋਨੋਕਸਾਈਡ ਦਾ ਪੱਧਰ ਕਾਫ਼ੀ ਵੱਧ ਗਿਆ ਸੀ। ਖਾਣ ਵਿਚ ਜਲ ਰਹੀਆਂ ਬੈਲਟਾਂ ਨੇ ਸੁਰੱਖਿਅਤ ਪੱਧਰ ਤੋਂ ਵੱਧ ਗੈਸ ਪੈਦਾ ਕਰ ਦਿੱਤੀ ਤੇ 17 ਜਣੇ ਅੰਦਰ ਫਸ ਗਏ। 75 ਮੈਂਬਰੀ ਬਚਾਅ ਟੀਮ ਖਾਣ ਦੇ ਅੰਦਰ ਗਈ ਹੈ ਤੇ 30 ਮੈਂਬਰੀ ਮੈਡੀਕਲ ਦਲ ਨੂੰ ਘਟਨਾ ਸਥਾਨ ਉਤੇ ਭੇਜਿਆ ਗਿਆ ਹੈ। ਖਾਣ ਸਥਾਨਕ ਬਿਜਲੀ ਕੰਪਨੀ ਨਾਲ ਸਬੰਧਤ ਹੈ।
HOME ਚੀਨ: ਕੋਲਾ ਖਾਣ ’ਚ ਹਾਦਸਾ, 16 ਮੌਤਾਂ