ਇਟਲੀ: ਸਰਕਾਰੀ ਗਜ਼ਟ ’ਚ ਨਾਂ ਦਰਜ ਕਰਾ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ

ਰੋਮ (ਸਮਾਜ ਵੀਕਲੀ): ਯੂਨੀਵਰਸਿਟੀ ਆਫ਼ ਬੈਰਗਾਮੋ ਤੋਂ ਅਰਥ ਸ਼ਾਸਤਰ ਦੀ ਡਿਗਰੀ ਹਾਸਲ ਕਰਨ ਵਾਲੀ ਰੂਪੀ ਮਾਵੀ ਨੇ ਇਟਲੀ ਦੇ ਸਰਕਾਰੀ ਗਜ਼ਟ ਵਿਚ ਆਪਣਾ ਨਾਂ ਦਰਜ ਕਰਵਾ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਇਹ ਉਪਲਬਧੀ ਹਾਸਲ ਕਰਨ ਵਾਲੀ ਉਹ ਪਹਿਲੀ ਪੰਜਾਬਣ ਹੈ। ਰੂਪੀ ਆਪਣੇ ਪਿਤਾ ਪਾਲ ਮਾਵੀ, ਮਾਤਾ ਕੁਲਦੀਪ ਕੌਰ, ਭਰਾ-ਭੈਣ ਨਾਲ ਇਟਲੀ ਦੇ ਜ਼ਿਲ੍ਹਾ ਬਰੇਸੀਆ ਦੇ ਸ਼ਹਿਰ ਕਿਆਰੀ ਵਿਚ ਰਹਿ ਰਹੀ ਹੈ। ਇਟਲੀ ਦੀ ਜੰਮਪਲ ਰੂਪੀ ਮਾਵੀ ਦਾ ਪਰਿਵਾਰ ਜ਼ਿਲ੍ਹਾ ਰੋਪੜ ਦੇ ਸਮਾਣਾ ਕਲਾਂ ਨਾਲ ਸਬੰਧਤ ਹੈ।

Previous articleਆਰਮੀਨੀਆ ਤੇ ਅਜ਼ਰਬਾਇਜਾਨ ਵਿਚਾਲੇ ਜੰਗ ਛਿੜੀ, ਹੈਲੀਕਾਪਟਰ ਤੇ ਟੈਂਕ ਤਬਾਹ ਕਰਨ ਦਾ ਦਾਅਵਾ
Next articleਚੀਨ: ਕੋਲਾ ਖਾਣ ’ਚ ਹਾਦਸਾ, 16 ਮੌਤਾਂ