ਭਿੱਖੀਵਿੰਡ (ਸਮਾਜ ਵੀਕਲੀ): ਬੀਐੱਸਐੱਫ ਨੇ ਅੱਜ ਭਾਰਤ-ਪਾਕਿਸਤਾਨ ਸਰਹੱਦ ਤੋਂ 13 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ।ਡੀਆਈਜੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ਵਿੱਚ ਬੀਐੱਸਐੱਫ ਦੀ 116 ਬਟਾਲੀਅਨ ਵਲੋਂ ਖੇਮਕਰਨ ਦੇ ਰੱਤੋਕੇ ਪੋਸਟ ਦੀ 116/16 ਬੁਰਜੀ ਨੰਬਰ ਤੋਂ ਚਾਰ ਕੇਨੀਆਂ ਪੰਜ-ਪੰਜ ਲਿਟਰ ਦੀਆਂ ਬਰਾਮਦ ਕੀਤੀਆਂ, ਇਨ੍ਹਾਂ ਵਿੱਚ 13 ਕਿਲੋ 230 ਗ੍ਰਾਮ ਹੈਰੋਇਨ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਜੋਰਾ ਸਿੰਘ ਮਹਿੰਦੀਪੁਰ ਅਤੇ ਰਣਜੀਤ ਰਾਣਾ ਹਵੇਲੀਆਂ ਵਜੋਂ ਹੋਈ ਹੈ।