ਘੱਟੋ ਘੱਟ ਸਮਰਥਨ ਮੁੱਲ ਜਾਰੀ ਰਹੇਗਾ: ਨੱਢਾ

ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀਬਾੜੀ ਸਬੰਧੀ ਤਿੰਨ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ’ਚ ਵਧੇ ਰੋਸ ਦਰਮਿਆਨ ਭਾਜਪਾ ਵੱਲੋਂ ਅੱਜ ਕਾਹਲੀ ’ਚ ਸੱਦੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਕੇ ਕੌਮੀ ਪ੍ਰਧਾਨ ਨੇ ਕਿਹਾ ਕਿ ਇਹ ਬਿੱਲ ਕਿਸਾਨਾਂ ਨੂੰ ਕਾਰੋਬਾਰ ਕਰਨ ’ਚ ਸੌਖ ਦੇਣ ਲਈ ਲਿਆਂਦੇ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਜਾਰੀ ਸੀ ਅਤੇ ਜਾਰੀ ਰਹੇਗਾ।

ਉਨ੍ਹਾਂ ਕਿਹਾ, ‘ਘੱਟੋ ਘੱਟ ਸਮਰਥਨ  ੱਲ ਸੀ, ਹੈ ਅਤੇ ਰਹੇਗਾ ਵੀ ਪਰ ਜੇਕਰ ਤੁਹਾਨੂੰ ਐੱਮਐੱਸਪੀ ’ਤੇ 10 ਰੁਪਏ ਮਿਲ ਰਹੇ ਹਨ ਤੇ ਕਿਤੇ ਬਾਹਰ ਜਿਣਸ ਵੇਚਣ ’ਤੇ 12 ਰੁਪੲੇ ਮਿਲਦੇ ਹੋਣ ਤਾਂ ਤੁਸੀਂ ਕਿਸ ਨੂੰ ਤਰਜੀਹ ਦੇਵੋਗੇ।’ ਉਨ੍ਹਾਂ ਨਾਲ ਹੀ ਕਿਹਾ ਕਿ ਖੇਤੀਬਾੜੀ ਉਤਪਾਦਨ ਮਾਰਕੀਟ ਕਮੇਟੀ (ਏਪੀਐੱਮਸੀ) ਵੀ ਜਾਰੀ ਰਹੇਗੀ। ਏਪੀਐੱਮਸੀ ਮਾਰਕੀਟਿੰਗ ਬੋਰਡ ਹਨ ਜੋ ਕਿ ਵਿਚੋਲਿਆਂ ਵੱਲੋਂ ਕਿਸਾਨਾਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ਰੋਕਣ ਲਈ ਸਰਕਾਰ ਨੇ ਕਾਇਮ ਕੀਤੇ ਸਨ।

Previous articleਖੇਤੀ ਬਿੱਲਾਂ ਖ਼ਿਲਾਫ਼ ਵੋਟ ਪਾਵੇਗਾ ਅਕਾਲੀ ਦਲ: ਸੁਖਬੀਰ
Next articleਟਾਟਾ ਨੂੰ ਮਿਲਿਆ ਸੰਸਦ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਠੇਕਾ