ਟਾਟਾ ਨੂੰ ਮਿਲਿਆ ਸੰਸਦ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਠੇਕਾ

ਨਵੀਂ ਦਿੱਲੀ (ਸਮਾਜ ਵੀਕਲੀ) : ਟਾਟਾ ਪ੍ਰਾਜੈਕਟਸ ਲਿਮਟਿਡ ਨੇ 861.90 ਕਰੋੜ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਸੰਸਦ ਦੀ ਨਵੀਂ ਇਮਾਰਤ ਸਬੰਧੀ ਦਾ ਠੇਕਾ ਹਾਸਲ ਕਰ ਲਿਆ ਹੈ। ਐੱਲਐਂਡਟੀ ਨੇ ਇਸ ਪ੍ਰਾਜੈਕਟ ਲਈ 865 ਕਰੋੜ ਰੁਪਏ ਦੀ ਬੋਲੀ ਦਾਖ਼ਲ ਕੀਤੀ ਸੀ। ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰਾਜੈਕਟ ਤਹਿਤ ਸੰਸਦ ਦੀ ਨਵੀਂ ਇਮਾਰਤ ਮੌਜੂਦਾ ਪੁਰਾਣੀ ਇਮਾਰਤ ਦੇ ਨਜ਼ਦੀਕ ਹੀ ਊਸਾਰੀ ਜਾਵੇਗੀ।

ਇਸ ਪੂਰੇ ਪ੍ਰਾਜੈਕਟ ਦੇ 21 ਮਹੀਨਿਆਂ ’ਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਕੇਂਦਰੀ ਲੋਕ ਨਿਰਮਾਣ ਵਿਭਾਗ ਮੁਤਾਬਕ ਨਵੀਂ ਇਮਾਰਤ ਪਾਰਲੀਮੈਂਟ ਹਾਊਸ ਐਸਟੇਟ ਦੇ ਪਲਾਟ ਨੰਬਰ 118 ’ਤੇ ਬਣੇਗੀ। ਨਵੀਂ ਇਮਾਰਤ ਦੀ ਉਸਾਰੀ ਤਕ ਮੌਜੂਦਾ ਸੰਸਦੀ ਇਮਾਰਤ ’ਚ ਆਮ ਵਾਂਗ ਕੰਮ ਚਲਦਾ ਰਹੇਗਾ।

Previous articleਘੱਟੋ ਘੱਟ ਸਮਰਥਨ ਮੁੱਲ ਜਾਰੀ ਰਹੇਗਾ: ਨੱਢਾ
Next articleਯੋਸ਼ੀਹਿਦੇ ਸੁਗਾ ਚੁਣੇ ਗਏ ਜਪਾਨ ਦੇ ਨਵੇਂ ਪ੍ਰਧਾਨ ਮੰਤਰੀ