ਲੰਡਨ, ਰਾਜਵੀਰ ਸਮਰਾ, (ਸਮਾਜ ਵੀਕਲੀ) : ਯੂ. ਕੇ ਚ ਲੈਸਟਰ ਸ਼ਾਇਰ ਵਿਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ ਲਗਪਗ 105 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ¢ ਜਾਣਕਾਰੀ ਅਨੁਸਾਰ ਲੈਸਟਰ ਵਿਚ 53 ਤੇ ਲੈਸਟਰ ਸਾਇਰ ਵਿਚ 52 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ¢ ਅੰਕੜਿਆਂ ਅਨੁਸਾਰ ਵੇਖੀਏ ਤਾਂ ਮੁਲਕ ਭਰ ਦੀ ਤੁਲਨਾ ਵਿਚ ਲੈਸਟਰ ਵਿਚ 50 ਫ਼ੀਸਦੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ¢