ਬੇਰੁਜਗਾਰ ਮਾਏ ਤੇਰਾ ਪੁੱਤ

ਪਿਰਤੀ ਸ਼ੇਰੋਂ
(ਸਮਾਜ ਵੀਕਲੀ)
1..ਬੱਸ ਇੱਕੋ  ਕਾਲਜੇ ਨੂੰ ਖਾਈ ਜਾਦਾ ਦੁੱਖ ,ਫਿਰਦਾ ਏ ਬੇਰੁਜਗਾਰ ਮਾਏ ਤੇਰਾ ਪੁੱਤ ਨੀ ,ਬਾਪੂ ਕੋਲੋ ਲਿਆ ਸੀ ਉਧਾਰ ਕਿੱਦਾ ਮੋੜੂਗਾ, ਬੇਰੁਜਗਾਰ ਮਾਏ ਤੇਰਾ ਪੁੱਤ ਨੀ ਦੱਸ ਆੜਤੀਐ ਦਾ ਕਰਜਾ ਕਿਵੇ ਮੋੜੂਗਾ
2..  ਸਿਰ ਮੇਰੇ ਬੜੀ ਭਾਰੀ ਏ ਕਬੀਲਦਾਰੀ ,ਦੱਸ ਮੇਰੀ ਕਾਤੋ ਰੱਬ ਨੇ ਲਿਖਤੀ ਕਿਸਮਤ ਮਾੜੀ ,ਘਰ ਵਿੱਚ ਬੈਠੀਆ ਨੇ 4 ਭੈਣਾ ਕੁਵਾਰੀਆ ,ਦੱਸ ਉਨਾ ਦੇ ਵਿਆਹਾ ਲਈ ਦਾਜ ਕਿੱਥੋ ਜੋੜੂਗਾ ,ਬੇਰੁਜਗਾਰ ਮਾਏ ਤੇਰਾ ਪੁੱਤ ਨੀ ਦੱਸ ਆੜਤੀਐ ਦਾ ਕਰਜਾ ਕਿਵੇ ਮੋੜੂਗਾ
3..ਸ਼ੇਰੋ ਵਾਲਿਆ ਸਟੇਟ ਬੈਕ ਵਾਲੇ ਕਰਦੇ ਨੇ ਫੋਨ ,ਜਿਨਾਂ ਤੋ ਲਿਆ ਸੀ 1ਲੱਖ ਦਾ ਲੋਨ ,ਕਹਿੰਦੇ ਪਿਰਤੀ ਲੱਗਣਾ ਏ ਵਿਆਜ ਦੁਗਣਾ ਜੇ ਇੱਕ ਕਿਸਤ ਵੀ ਤੋੜੂਗਾ,ਬੇਰੁਜਗਾਰ  ਮਾਏ ਤੇਰਾ ਪੁੱਤ ਨੀ ਦੱਸ ਆੜਤੀਐ ਦਾ ਕਰਜਾ ਕਿਵੇ ਮੋੜੂਗਾ
ਪਿਰਤੀ ਸ਼ੇਰੋ
ਜਿਲਾ ਸੰਗਰੂਰ
ਮੋ: 98144 07342
Previous articleਨਛੱਤਰ ਗਿੱਲ ਦਾ ਟਰੈਕ ‘ਰੂਹ ਉੁਤੇ ਵਾਰ’ ਰਿਲੀਜ਼
Next articleਬੇਰੁਜਗਾਰ ਮੁੰਡਾ ਫਿਰਦਾ ਦਿਹਾੜੀਆਂ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ