ਬੇਰੁਜਗਾਰ ਮੁੰਡਾ ਫਿਰਦਾ ਦਿਹਾੜੀਆਂ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ

ਪਿਰਤੀ ਸ਼ੇਰੋਂ

(ਸਮਾਜ ਵੀਕਲੀ)

1.ਬੇਬੇ  ਬਾਪੂ  ਕੋਲੋ ਲੈਕੇ ਉਧਾਰ ਪੜੇ   ਸੀ , ਤੇ ਅੱਜ ਵੀ ਉਨ੍ਹਾਂ ਦੇ ੳਧਾਰ  ਯੋਗੇ ਰਹਿ ਗਏ,  ਸਾਡੇ  ਚਾਵਾ ਵਾਲੇ ਮਹਿਲ     ਚੂਰ ਚੂਰ ਹੋ ਕੇ ਢਹਿ ਗਏ, ਅਸੀਂ ਕਿੰਨੀ ਵਾਰ  ਧਰਨਿਆਂ ਤੇ ਜਾਕੇ  ਜਾਲਮ ਸਰਕਾਰਾ  ਨਾਲ ਹਾ ਲੜੇ,   ਬੇਰੁਜ਼ਗਾਰ ਮੁੰਡਾ ਫਿਰਦਾ  ਦਿਹਾੜੀਆ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ

2. ਘਰ ਵਿੱਚ ਬੈਠੀ ਆ ਇੱਕ ਭੈਣ ਕਵਾਰੀ,ਗਰੀਬੀ  ਨੇ ਸਾਡੀ ਅੈਸੀ ਮੱਤਮਾਰੀ, ਸਾਡੇ ਕੱਚੇ ਜਿਹੇ ਘਰ ਦੇ ਵਿਹੜੇ  ਨੂੰ  ਲਿੱਪਦੀ ਬੇਬੇ ਦੀ ਲੰਘਦੀਦਿਹਾੜੀ, ਸਾਡੇ ਦੇਖ਼ ਕੇ ਮਾੜੇ ਹਾਲਾਤਾਂ ਨੂੰ ਸਰੀਕ ਹੱਸਦੇ ਬੜੇ, ਬੇਰੁਜ਼ਗਾਰ ਮੁੰਡਾ ਫਿਰਦਾ ਦਿਹਾੜੀਆਂ  ਨਾ ਕਰੇ ਤਾਂ ਦੱਸੋ ਹੋਰ ਕੀ ਕਰੇ

3.ਅਸੀਂ ਦਿਨੋ ਦਿਨ ਜਾਦੇ ਗਰੀਬੀ ਵਿੱਚ ਧਸਦੇ, ਉੱਤੋ ਤੰਗ ਕਰਦੀ ਆ ਵਧਦੀ ਮਹਿੰਗਾਈ ,ਸਾਡੇ ਨੀਵੀਆਂ ਲੋਕਾਂ ਦੀ ਕਿਤੇ ਵੀ ਹੁੰਦੀ ਨਾ ਸੁਣਵਾਈ, ਪਿਰਤੀ ਆ ਅਸੀਂ ਦੱਸ ਕਿਥੇ ਕਿਥੇ ਕਿਸਮਤ ਨਹੀਂ ਅਜ਼ਮਾਈ,ਸ਼ੇਰੋ ਵਾਲਿਆ ਅੱਜ ਵੀ ਅਸੀਂ ਉੱਥੇ  ਦੇ ਉਥੇ ਹੀ ਖੜੇ, ਬੇਰੁਜ਼ਗਾਰ ਮੁੰਡਾ ਫਿਰਦਾ ਦਿਹਾੜੀਆਂ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ

ਪਿਰਤੀ ਸ਼ੇਰੋ
ਜਿਲਾ ਸੰਗਰੂਰ
ਮੋ: 98144 07342

Previous articleਬੇਰੁਜਗਾਰ ਮਾਏ ਤੇਰਾ ਪੁੱਤ
Next articleरेल कोच फैक्टरी परिसर में रेलवे सुरक्षा बल की साईकिल पट्रोलिंग दल द्वारा गश्त और जागरूकता अभियान