ਹੁਸੈਨਪੁਰ ਕਾਲੀ ਵੇਈਂ ਨੇੜੇ ਮੁੱਖ ਮਾਰਗ ਤੇ ਟੁੱਟੀ ਰੇਲਿੰਗ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ

ਕੈਪਸ਼ਨ-ਹੁਸੈਨਪੁਰ ਸਟੇਸ਼ਨ ਤੋਂ ਸੈਦਪੁਰ ਮੰਗੂਪੁਰ ਨੂੰ ਜਾਂਦੇ ਮੁੱਖ ਮਾਰਗ ਤੇ ਹੁਸੈਨਪੁਰ ਨੇੜੇ ਵੇਈਂ ਵਾਲੇ ਪੁੱਲ ਨਜ਼ਦੀਕ ਟੁੱਟੀ ਹੋਈ ਰੇਲਿੰਗ ਦੀ ਤਸਵੀਰ
 ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਕਪੂਰਥਲਾ ਸੁਲਤਾਨਪੁਰ ਲੋਧੀ ਜੀ ਟੀ ਰੋਡ (ਹੁਸੈਨਪੁਰ ਸਟੇਸ਼ਨ) ਤੋਂ ਸੈਦਪੁਰ ਮੰਗੂਪੁਰ ਨੂੰ ਜਾਂਦੇ ਮੁੱਖ ਮਾਰਗ ਤੇ ਹੁਸੈਨਪੁਰ ਨੇੜੇ   ਵੇਈਂ ਵਾਲੇ ਪੁੱਲ ਦੇ ਨੇੜੇ ਲੱਗੀ ਰੇਲਿੰਗ ਧਸੀ ਹੋਣ ਤੇ ਵੱਡੇ ਵੱਡੇ ਟੋਏ ਪਏ ਹੋਣ ਕਾਰਣ  ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ   ਇਸ ਸਬੰਧੀ ਗੱਲਬਾਤ ਕਰਦਿਆਂ ਜਸਵੰਤ ਸਿੰਘ , ਮਲਕੀਤ ਸਿੰਘ, ਪਰਮਜੀਤ ਸਿੰਘ ਦਿਲਬਾਗ ਸਿੰਘ ਤੇ ਹੋਰ ਇਲਾਕਾ ਨਿਵਾਸੀਆਂ ਨੇ  ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਮੁੱਖ ਮਾਰਗ ਉੱਪਰ ਰੋਜ਼ਾਨਾ ਹਜ਼ਾਰਾਂ ਵਾਹਨ ਆਉਣ ਜਾਣ ਸਮੇਂ ਗੁਜ਼ਰਦੇ ਹਨ।   ਜਦਕਿ ਉਕਤ ਮਾਰਗ ਤੇ ਪੁਲ ਨਜ਼ਦੀਕ ਲੱਗੀ ਰੇਲਿੰਗ ਮੋੜ ਕੋਲ ਧਸੀ ਹੋਣ ਕਾਰਨ ਰਾਤ ਵੇਲੇ ਤਾਂ ਕਦੇ ਵੀ ਹਾਦਸਾ ਵਾਪਰ ਸਕਦਾ ਹੈ  । ਇਸ ਕਰਕੇ ਮਾਰਗ ਤੇ ਲੱਗੀ ਰੇਲਿੰਗ ਧੱਸੀ ਹੋਈ ਨੂੰ ਦੁਬਾਰਾ ਸਹੀ ਢੰਗ ਨਾਲ ਲਗਾਇਆ ਜਾਵੇ ਤੇ ਮਾਰਗ ਦੇ ਕਿਨਾਰਿਆਂ ਤੇ ਪਏ ਟੋਏ ਜਲਦ ਤੋਂ ਜਲਦ ਭਰੇ ਜਾਣ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਬਚਿਆ ਜਾ ਸਕੇ।
Previous articleਕਰੋਨਾ ਵਾਰਇਸ ਬੀਮਾਰੀ ਕਾਰਨ ਕਈ ਕੰਮ ਠੱਪ ਹੋ ਚੁੱਕੇ ਹਨ ਤੇ ਹਰ ਇੱਕ ਵਰਗ ਦੇ ਲੋਕਾ ਨੂੰ ਬਹੁਤ ਨੁਕਸਾਨ ਹੋਇਆ ਹੈ ।
Next articleਸਾਬਕਾ ਵਿੱਤ ਮੰਤਰੀ ਡਾ ਉਪਿੰਦਰਜੀਤ ਕੌਰ ਵੱਲੋਂ ਟਿਕਟ ਦੇ ਦਾਅਵੇ ਤੇ ਜਥੇਦਾਰ ਡੋਗਰਾਵਾਲ ਨੇ ਲਗਾਇਆ ਵਿਰਾਮ