ਕੰਬਣੀ

ਗੁਰਵੀਰ ਅਤਫ਼

(ਸਮਾਜ ਵੀਕਲੀ)

ਕਦੇ ਕਦੇ ਡਰ ਲਗਦੇ  ਮੈਨੂੰ,

ਮੇਰੇ ਹੀ ਪ੍ਰਛਾਵੇਂ ਤੋਂ!

ਮੇਰੇ ਹੀ ਸਰੀਰ ‘ਚ ਆਖਿਰ ਚੰਮ ਤਾਂ ਮੇਰਾ ਹੀ  ਐ ,

ਪਰ ਪਸੀਨੇ ਵਾਲੀ ਖ਼ੁਸ਼ਬੋ ਬਦਲ ਗਈ ।

ਉਨ੍ਹਾਂ ਹੱਥਾਂ ਦੀਆਂ ਉਂਗਲੀਆਂ ਨੋਚ ਦੇਣਗੀਆਂ ਡਰ ਲੱਗਦੈ!

ਜੋ ਕੋਹਾਂ ਦੂਰ ਬੈਠੀ ਨੂੰ ਕੰਬਣੀ ਛੁਡਾ ਦਿੰਦੀਆਂ ਨੇ ।

ਠਰ ਜਾਂਦੇੈ ਸਰੀਰ ਕਿਸੇ ਮੁਰਦੇ ਦੀ ਤਰ੍ਹਾਂ,

ਠਰ ਜਾਂਦੇੈ ਸਰੀਰ ਕਿਸੇ ਮੁਰਦੇ ਦੀ ਤਰ੍ਹਾਂ ,

ਸੋਚਿਆ ਨਹੀਂ ਸੀ ਕਿਸੇ ਨੂੰ ਚੇਤੇ ਕਰਨਾ ਇਨ੍ਹਾਂ ਖਤਰਨਾਕ ਹੋਵੇਗਾ।

ਕਦੇ ਕਦੇ ਸੋਚਦੀਆਂ ਅਹਿਸਾਸ ਕਰਵਾ ਦਿਆਂ !

ਜੋ ਗਾਫ਼ਿਲ ਰਿਹਾ ਹੁਣ ਤੱਕ ਮੇਰਿਆਂ ਦਰਦਾਂ ਤੋਂ ,

ਪਰ ਅੰਦਰ ਤੀਕ ਕੰਬ ਜਾਨੀ ਆਂ ।ਕਿਤੇ ਜਗ੍ਹਾ ਮੇਰੀ ਓਹ ਲੈ ਕੇ ਖੁਦਕੁਸ਼ੀ ਹੀ ਨਾ ਕਰ ਲਵੇ ਅਤਫ਼।

ਗੁਰਵੀਰ ਅਤਫ਼

Previous articleਯੂ.ਕੇ ”ਚ ਭਾਰਤੀ ਮੂਲ ਦੀ ਅੋਰਤ ਦੇ ਕਤਲ ਮਾਮਲੇ ” ਪਤੀ ਤੇ ਪੁੱਤਰ ਦੋਸ਼ੀ
Next articleAll MPs attending Monsoon Session to undergo Covid-19 test