“ਆਖੋ ਜਾ ਕੇ ……।”

ਗੁਰਵੀਰ ਅਤਫ਼
(ਸਮਾਜ ਵੀਕਲੀ)

ਮੇਰੇ ਵੱਲੋਂ ਜ਼ਿਉਣ ਦਾ ਦੇਵੋ ਸੰਦੇਸ਼ਾ ,ਪੱਥਰਾਂ ਹੇਠ ਦਬ ਚੁੱਕੀਆਂ ਇੱਛਾਵਾਂ ਨੂੰ ।ਹਵਾਏ ਨੀ ਪੈਰ ਚੁੰਮ ਤੇ ਰੋਣ ਤੋਂ ਰੋਕ ਜਾ ਕੇ ,
ਪੁੱਤਰ ਖੋ ਚੁੱਕੀਆਂ ਸਭ ਮਾਵਾਂ ਨੂੰ ।
ਤੀਆਂ ਲੱਗਣੀਆਂ ਅਤੇ ਪਿੱਪਲੀ ਪੀਂਘਾਂ ਪੈਣੀਆਂ ਨੇ ,ਤੁੂ ਦੇ ਦਿਲਾਸਾ ਜਾ ਕੇ ਫਿਰ ਰੁੱਖਾਂ ਦੀਆਂ ਬਾਹਵਾਂ ਨੂੰ ।
ਤੇਰੇ ਹੇਠਾਂ ਬਹਿ ਕੇ ਰਾਹੀਆਂ  ਫਿਰ ਦਮ ਲੈਣਾ ‘
ਤੂੰ ਆਖ ਜਾ ਕੇ ਬੋਹੜਾਂ ਦੀਆਂ ਛਾਵਾਂ ਨੂੰ ।
ਤੇਰੇ ਵਿਹੜੇ ਗੁੱਡੀਆਂ ਪਟੋਲੇ ਫਿਰ ਕਿੱਕਲੀ ਪੈਣੀ ਏਂ ‘
ਤੂੰ ਦੇ ਹੌਸਲਾ  ਧੀਆਂ ਸਹੁਰੇ ਤੋਰ ਚੁੱਕੀਆਂ ਮਾਵਾਂ ਨੂੰ ।
ਦੇਵੇ ਸੰਦੇਸ਼ਾਂ ਕਿਸੇ ਦੇ ਮਾਹੀਏ, ਕਿਸੇ ਭੈਣ ਦੇ ਵੀਰ ਨੂੰ ,
ਐਵੇਂ ਚੂਰੀ ਖਾ ਖਾ ਨਾ ਉੱਡੇ ਆਖੋ ਜਾ ਕੇ ਕਾਵਾਂ  ਨੂੰ ।
ਜਿੱਥੇ ਸ਼ਹੀਦਾ ਖੂਨ ਵਹਾਇਆ ਤਨ ਮਨ ਲੇਖੇ ਕੌਮ ਦੇ ਲਾਇਆ,
ਸਲਾਮਾ ਜਾ ਕੇ ਕਰੀਏ ਉਨ੍ਹਾਂ ਥਾਵਾਂ ਨੂੰ।
ਜੋ ਰਸਤੇ ਕਦੇ ਸੁਪਨਿਆਂ ਵਿੱਚ ਮੰਜ਼ਿਲ ਤੱਕ ਪਹੁੰਚਦੇ ਸੀ ,
ਆਖੋ ਜਾ ਕੇ ਸੁਪਨਿਆਂ ਨੂੰ ‘ਗੁਰਵੀਰ’ ਤਰਸ ਗਈ ਹੈ ਉਹਨਾਂ ਰਾਵਾਂ ਨੂੰ ।

ਗੁਰਵੀਰ ਅਤਫ਼

Previous articleKaranvir Bohra, Teejay Sidhu expecting third child
Next articleਗ਼ਜ਼ਲ