(ਸਮਾਜ ਵੀਕਲੀ)
ਚਾਹੇ ਇਸ ਵਿੱਚ ਦੁੱਖਾਂ ਦੀ ਭਰਮਾਰ ਹੈ ,
ਫਿਰ ਵੀ ਸਾਨੂੰ ਜ਼ਿੰਦਗੀ ਨਾ’ ਪਿਆਰ ਹੈ ।
ਫਿਰ ਵੀ ਸਾਨੂੰ ਜ਼ਿੰਦਗੀ ਨਾ’ ਪਿਆਰ ਹੈ ।
ਮੌਤ ਹਰ ਇਕ ਵਾਰ ਸਾਥੋਂ ਹਾਰੀ ਹੈ,
ਚਾਹੇ ਇਹ ਸਾਨੂੰ ਮਿਲੀ ਸੌ ਵਾਰ ਹੈ ।
ਉਸ ਲਈ ਬੰਦੇ ਦੀ ਕੀਮਤ ਕੌਡੀ ਹੈ
ਜਿਹੜਾ ਧਨ,ਦੌਲਤ ਨੂੰ ਕਰਦਾ ਪਿਆਰ ਹੈ ।
ਇੱਥੇ ਹਰ ਇਕ ਕੰਮ ਹੋਵੇ ਪੈਸੇ ਨਾ’
ਵਧਿਆ ਹੁਣ ਏਨਾ ਭ੍ਰਿਸ਼ਟਾਚਾਰ ਹੈ ।
ਦੁਗਣੇ ਭਾਅ ਤੇ ਜੱਟ ਦੀ ਵੇਚੇ ਫਸਲ,
ਆੜ੍ਹਤੀ ਨੂੰ ਮਾਇਆ ਦਾ ਹੰਕਾਰ ਹੈ ।
ਆਪਣੀ ਮਜ਼ਦੂਰੀ ਹੜੱਪਣ ਵਾਲੇ ਦਾ,
ਕੋਈ ਕਾਮਾ ਕਰਦਾ ਕਦ ਸਤਿਕਾਰ ਹੈ ।
ਉਸ ਦੀ ਇਹ ਹਾਲਤ ਸਦਾ ਰਹਿਣੀ ਨਹੀਂ
ਜਿਹੜਾ ਕਾਮਾ ਇਸ ਵੇਲੇ ਲਾਚਾਰ ਹੈ ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554