ਜਿਸ ਨੂੰ ਅੱਜ ਕਲ੍ਹ

(ਸਮਾਜ ਵੀਕਲੀ)

ਜਿਸ ਨੂੰ ਅੱਜ ਕਲ੍ਹ ਲਗਦਾ ਹਾਂ ਗੈਰ ਮੈਂ ,
ਉਸ ਦੇ ਘਰ ਪਾਵਾਂ ਕਿਵੇਂ ਪੈਰ ਮੈਂ ?

ਤੁਰ ਕੇ ਰਾਹਾਂ ਦੇ ਤਿੱਖੇ ਖ਼ਾਰਾਂ ਤੇ ,
ਬੈਠਾ ਹਾਂ ਜ਼ਖ਼ਮੀ ਕਰਾ ਪੈਰ ਮੈਂ ।

ਕਰਕੇ ਸਭ ਦੇ ਮੂੰਹ ਤੇ ਸੱਚੀਆਂ ਗੱਲਾਂ ,
ਪਾ ਲਿਆ ਹੈ ਸਭ ਦੇ ਨਾ’ ਵੈਰ ਮੈਂ ।

ਕਾਮੇ ਦਾ ਇਕ ਭਾਗ ਹਾਂ ਮੈਂ , ਤਾਂ ਹੀ
ਉਸ ਦੀ ਮੰਗਾਂ ਹਰ ਵੇਲੇ ਖ਼ੈਰ ਮੈਂ ।

ਸ਼ਿਅਰ ਮੈਨੂੰ ਲੈਂਦੇ ਨੇ ਘੇਰ ਆ ,
ਜਦ ਖ਼ਿਆਲਾਂ ਵਿੱਚ ਕਰਾਂ ਸੈਰ ਮੈਂ ।

ਕਾਸ਼ ! ਲਗ ਜਾਂਦਾ ਇਹ ਉਸ ਨੂੰ ਪਤਾ ,
ਮੈਂ ਹਾਂ ਉਸ ਦਾ ਆਪਣਾ , ਨ੍ਹੀ ਗੈਰ ਮੈਂ ।

                ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554
Previous articleਜ਼ਿੰਦਗੀ ਨਾ’ ਪਿਆਰ
Next articleGujarat records 1,101 more Covid cases, 14 deaths