ਹੁਸੈਨਪੁਰ, 11 ਅਗਸਤ, ( ਕੌੜਾ ) (ਸਮਾਜ ਵੀਕਲੀ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਆਨਲਾਈਨ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ ਗਿਆ । ਇਸ ਦੌਰਾਨ ਛੋਟੇ ਛੋਟੇ ਬੱਚਿਆਂ ਸ੍ਰੀ ਰਾਧਾ ਕ੍ਰਿਸ਼ਨ ਦੇ ਰੂਪ ‘ਚ ਬਾਲ ਲੀਲਾ ਦੀ ਪੇਸ਼ਕਾਰੀ ਰਾਹੀਂ ਸਭ ਦਾ ਮਨ ਮੋਹ ਲਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਹਰਨਿਆਮਤ ਕੌਰ ਡਾਇਰੈਕਟਰ, ਇੰਜ. ਨਿਮਰਤਾ ਕੌਰ ਐਡਮਨਿਸਟੇਟਰ ਅਤੇ ਪ੍ਰਿੰਸੀਪਲ ਵਿਨੋਦ ਖਜੂਰੀਆ ਨੇ ਸਮੂਹ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਹਾੜੇ ਦੀ ਵਧਾਈ ਦਿੱਤੀ ।
HOME ਆਨਲਾਈਨ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ ਗਿਆ