ਔਕਲੈਂਡ (ਸਮਾਜ ਵੀਕਲੀ) : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਐਡਰਨ ਨੇ ਸਤੰਬਰ ਵਿੱਚ ਹੋਣ ਵਾਲੀਆਂ ਕੌਮੀ ਚੋਣਾਂ ਤੋਂ ਪਹਿਲਾਂ ਰਾਧਾ ਕ੍ਰਿਸ਼ਨ ਮੰਦਰ ਦਾ ਦੌਰਾ ਕੀਤਾ ਅਤੇ ਭਾਰਤੀ ਭੋਜਨ ਪੂਰੀ, ਛੋਲੇ ਅਤੇ ਦਾਲ ਛਕੇ। 40 ਸਾਲਾ ਐਡਰਨ ਨੇ ਇਹ ਦੌਰਾ ਵੀਰਵਾਰ ਨੂੰ ਕੀਤਾ। ਮੰਦਰ ਜਾਣ ਤੋਂ ਪਹਿਲਾਂ ਉਨ੍ਹਾਂ ਆਪਣੇ ਬੂਟ ਉਤਾਰੇ।
ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਪਰਦੇਸ਼ੀ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਜੈਸਿੰਡਾ ਨੇ ਰਾਧਾ ਕ੍ਰਿਸ਼ਨਾ ਮੰਦਰ ਦੀ ਸੰਖੇਪ ਯਾਤਰਾ ਕੀਤੀ ਅਤੇ ਭਾਰਤ ਦਾ ਸਾਧਾਰਨ ਭੋਜਨ ਪੁਰੀ ਛੋਲੇ ਅਤੇ ਦਾਲ ਛਕੇ। ਉਨ੍ਹਾਂ ਨੇ ਪ੍ਰਾਰਥਨਾ ਵਿੱਚ ਵੀ ਹਿੱਸਾ ਲਿਆ। ਨਿਊਜ਼ੀਲੈਂਡ ਵਿੱਚ 19 ਸਤੰਬਰ ਨੂੰ ਚੋਣਾਂ ਹੋਣੀਆਂ ਹਨ। ਦੇਸ਼ ਵਿੱਚ ਕਰੋਨਾ ’ਤੇ ਕਾਬੂ ਪਾਉਣ ਕਾਰਨ ਉਸ ਦਾ ਕੱਦ ਵਧ ਗਿਆ ਹੈ।