ਹੁਸ਼ਿਆਰਪੁਰ/ ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ)– ਜਨਤਾ ਨੂੰ ਸਾਫ ਸੁਥਰਾਂ ਅਤੇ ਵਧੀਆ ਕੁਆਲਟੀ ਦਾ ਖਾਣਯੋਗ ਸਮਾਨ ਮੁਹਾਈਆ ਕਰਵਾਉਂਣਾ ਯਕੀਨੀ ਬਣਾਉਣ ਲਈ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਵੱਲੋ ਵੱਡੀ ਕਾਰਵਾਈ ਨੂੰ ਅਜਾਮ ਦਿੰਦੇ ਹੋਏ ਹੁਸ਼ਿਆਰਪੁਰ ਸ਼ਹਿਰ ਵਿੱਚ ਬਿਨਾਂ ਫੂਡ ਸੇਫਟੀ ਐਕਟ ਦੀ ਰਜਿਸਟ੍ਰੇਸ਼ਨ ਕਰਵਾਏ ਖਾਣ ਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰ ਰਹੇ ਕਾਰੋਬਾਰੀਆਂ ਤੋ ਤਾਬੜ ਤੋੜ ਛਾਪੇਮਾਰੀ ਕੀਤੀ ਗਈ ।
ਇਸ ਦੋਰਾਨ ਸ਼ਹਿਰ ਦੇ ਕੋਈ ਦੋ ਦਰਜਨ ਦੇ ਕਰੀਬ ਰੇਹੜੀਆਂ ਫੜੀਆਂ ਵਾਲੇ ਆਪਣੇ ਰਜਿਸਚ੍ਰੇਸ਼ਨ ਨਹੀ ਵਿਖਾ ਸਕੇ , ਅਤੇ ਫੂਡ ਸੇਫਟੀ ਐਕਟ ਦੇ ਉਲੰਘਣਾ ਦੇ ਦੋਸ਼ ਵਿੱਚ ਸਾਰੇ ਵਿਆਕਤੀਆਂ ਦਾ ,ਸਮਾਨ ਜਬਤ ਕਰ ਲਿਆ ਤੇ ਉਹਨਾਂ ਖਿਲਾਫ ਕਨੂੰਨੀ ਕਾਰਵਾਈ ਅਰੰਭੀ ਗਈ ਹੈ । ਜਿਲਾ ਸਿਹਤ ਅਫਸਰ ਨੇ ਸਖਤ ਚਿਤਾਵਨੀ ਦਿੰਦਿਆ ਕਿਹਾ ਕਿ ਕੋਈ ਵੀ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾ ਉਸ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ , ਜੇਕਰ ਕੋਈ ਘਟਨਾ ਘਟਦੀ ਹੈ ਤਾਂ ਉਸੇ ਕਾਰੋਬਾਰੀ ਤੇ ਫੂਡ ਸੇਫਟੀ ਐਕਟ ਦੀ ਕਾਰਬਾਈ ਤਾ ਹੋਵੇਗੀ ਤੋ ਆਈ ਪੀ ਸੀ ਦੀ ਧਾਰਾ 302 ਸੰਬਧੀ ਐਫ. ਆਰ. ਆਈ. ਵੀ ਦਰਜ ਕਰਵਾਈ ਜਾਵੇਗੀ ।
ਇਸ ਮੋਕੇ ਉਹਨਾੰ ਵੱਲੋ ਸ਼ਹਿਰ ਦੀ ਮਸ਼ਹੂਰ ਬੰਗਾਲੀ ਹਲਾਵਾਈ ਦੀ ਦੁਕਾਨ ਦੇ ਬਾਰਹ ਰੇਹੜੀ ਤੋ ਜੋ ਗੋਲਗੱਪੇ ਵਿੱਚ ਸੁਸਰੀਆਂ ਮਿਲੀਆ ਸਨ ਉਸ ਕਾਉਟਰ ਅਤੇ ਗੋਲ ਗੱਪੇ ਜਬਤ ਕਰ ਲਏ ਗਏ ਹਨ . ਤੇ ਉਸ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ । ਮੋਕੋ ਤੇ ਬੰਗਾਲੀ ਹਲਵਾਈ ਦਾ ਕਹਿਣਾ ਕਿ ਮੇਰੀ ਦੁਕਾਨ ਮੋਹਰੇ ਗੋਲ ਗੱਪੇ ਲਗਾਉਦਾ ਮੇਰੇ ਨਾਲ ਇਸ ਦਾ ਕੋਈ ਸਬੰਧ ਨਹੀ ਹੈ । ਇਸ ਤੇ ਸਿਹਤ ਮਹਿਕਮੇ ਵੱਲੋ ਉਸ ਦੀ ਮਠਿਆਈ ਬਣਾਉਣ ਵਾਲਾ ਕਾਰਖਾਨਾ ਵੀ ਚੈਕ ਕੀਤਾ ਗਿਆ ।
ਇਹ ਸਾਰੀ ਕਾਰਵਾਈ ਫੂਡ ਕਮਿਸ਼ਨਰ ਪੰਜਾਬ ਹਦਾਇਤਾ ਅਨੁਸਾਰ ਕੀਤੀ ਗਈ । ਇਸ ਮੋਕੇ ਜਿਲਾ ਸਿਹਤ ਅਫਸਰ ਨੇ ਰੇਹੜੀਆਂ ਰੈਸਟੋਰੈਟ , ਢਾਬਿਆ ਬੇਕਰੀਆਂ ,ਤੇ ਖਾਣ ਪੀਣ ਵਾਲੇ ਕੋਈ ਪਦਾਰਥ ਵੇਚਦਾ ਹੈ ਤਾ ਉਸ ਨੂੰ ਕੋਵਿਡ ਦੇ ਤਹਿਤ ਡਿਸਟਿਸ ਰੱਖਣਾ ਜਰੂਰੀ ਤੇ ਸਿਰ ਤੇ ਟੋਪੀ ,ਮੂੰਹ ਤੇ ਮਾਸਿਕ , ਹੱਥਾ ਕੇ ਦਸਤਾਨ ਲਾਜਮੀ ਹਨ ਅਤੇ ਉਹਨਾਂ ਦਾ ਮੈਡੀਕਲ ਫਿੱਟ ਹੋਣਾ ਵੀ ਜਰੂਰੀ ਹੈ ਤੇ ਜੇਕਰ ਕੀ ਫੂਡ ਵਿਕਰੇਤਾ ਉਲੰਘਣਾ ਕਰਦਾ ਹੈ ਤਾਂ ਉਸ ਦੇ ਐਪੀਡੈਮਿਕ ਐਕਟ ਤਹਿਤ ਵੀ ਕਾਰਵਾਈ ਹੋਵੇਗੀ । ਇਸ ਮੋਕੇ ਟੀਮ ਵਿੱਚ ਨਸੀਬ ਕੁਮਾਰ , ਰਾਮ ਲੁਭਾਇਆ , ਆਦਿ ਵੀ ਹਾਜਰ ਸਨ ।