ਸ੍ਰੀਨਗਰ (ਸਮਾਜ ਵੀਕਲੀ) : ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਲੱਦਾਖ ਵਿੱਚ ਗੁਆਂਢੀ ਮੁਲਕ ਨਾਲ ਤਣਾਅ ਦੇ ਮੱਦੇਨਜ਼ਰ ਇੱਕ ਪਾਸੇ ਲੋਕਾਂ ਵਲੋਂ ਚੀਨੀ ਵਸਤਾਂ ਦਾ ਬਾਇਕਾਟ ਕੀਤਾ ਜਾ ਰਿਹਾ ਹੈ ਅਤੇ ਦੂਜੇੇ ਪਾਸੇ ਆਈਪੀਐੱਲ ਕ੍ਰਿਕਟ ਟੂਰਨਾਮੈਂਟ ਲਈ ਸਾਰੇ ਸਪਾਂਸਰਾਂ ਜਿਨ੍ਹਾਂ ਵਿੱਚ ਚੀਨ ਦੇ ਵੀ ਸ਼ਾਮਲ ਹਨ, ਨੂੰ ਬਰਕਰਾਰ ਰੱਖਣ ਦੀ ਆਗਿਆ ਦੇ ਦਿੱਤੀ ਗਈ ਹੈ।
ਉਨ੍ਹਾਂ ਟਵਿੱਟਰ ’ਤੇ ਲਿਖਿਆ, ‘‘ਚੀਨੀ ਸੈੱਲਫੋਨ ਕੰਪਨੀਆਂ ਆਈਪੀਐੱਲ ਦੀਆਂ ਮੁੱਖ ਸਪਾਂਸਰ ਬਣੀਆਂ ਰਹਿਣਗੀਆਂ ਜਦਕਿ ਲੋਕਾਂ ਨੂੰ ਚੀਨੀ ਵਸਤਾਂ ਦਾ ਬਾਈਕਾਟ ਕਰਨ ਲਈ ਕਿਹਾ ਜਾ ਰਿਹਾ ਹੈ।
ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਚੀਨ ਸਾਡਾ ਅਪਮਾਨ ਕਰ ਰਿਹਾ ਹੈ ਜਦਕਿ ਅਸੀਂ ਇਸ ਭੰਬਲਭੂਸੇ ਵਿੱਚ ਹਾਂ ਕਿ ਚੀਨੀ ਪੈਸੇ/ ਨਿਵੇਸ਼/ ਸਪਾਂਸਰਸ਼ਿਪ/ ਇਸ਼ਤਿਹਾਰਬਾਜ਼ੀ ਨਾਲ ਕਿਵੇਂ ਨਜਿੱਠਿਆ ਜਾਵੇ।’’