ਫਿਲੌਰ ਅੱਪਰਾ (ਸਮਾਜ ਵੀਕਲੀ)-ਕੇਂਦਰ ਸਰਕਾਰ ਵਲੋਂ ਲਾਗੂ ਕੀਤਾ ਗਏ ਕਿਸਾਨ ਵਿਰੋਧੀ ਕਾਨੂੰਨ ਨੂੰ ਤਰੁੰਤ ਵਾਪਿਸ ਲੈਣਾ ਚਾਹੀਦਾ ਹੈ ਤਾਂ ਕਿ ਕਿਸਾਨ ਕਰਜ਼ੇ ਦੇ ਬੋਝ ਤੱਲੇ ਹੋਰ ਨਾ ਦੱਬ ਸਕਣ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ ਅੱਪਰਾ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਜਿਲਾ ਜਲੰਧਰ ਦਿਹਾਤੀ ਨੇ ਕਰਦਿਆਂ ਕਿਹਾ ਕਿ ਇਹ ਬਿੱਲ ਕਿਸਾਨ ਨੂੰ ਹੋਰ ਗਰੀਬ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਲਾ ਬਿੱਲ ਹੈ।
ਉਨਾਂ ਅੱਗੇ ਕਿਹਾ ਕਿ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ‘ਤੇ ਪੈ ਗਿਆ ਹੈ, ਉਪਰੋਂ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਦਾ ਬੋਝ ਹਰ ਇੱਕ ਵਰਗ ‘ਤੇ ਪੈ ਰਿਹਾ ਹੈ। ਜਿਸ ਕਾਰਣ ਪੰਜਾਬ ਦੇ ਹਰ ਵਰਗ ‘ਚ ਕੇਂਦਰ ਦੀ ਭਾਜਪਾ ਸਰਕਾਰ ਪ੍ਰਤੀ ਰੋਸ ਹੈ। ਉਨਾਂ ਕਿਹਾ ਕਿ ਕੇਂਦਰ ਦੀਆਂ ਰਜਵਾੜਸ਼ਾਹੀ ਤੇ ਪੂੰਜੀਪਤੀ ਨੀਤੀਆਂ ਨੂੰ ਹਰ ਵਰਗ ਸਮਝ ਚੁੱਕਾ ਹੈ ਤੇ ਉਹ ਇਸਦਾ ਜਬਾਵ ਕੇਂਦਰ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਦੇਵੇਗਾ।