ਸ਼ਹੀਦ ਊਧਮ ਸਿੰਘ ਦਾ 80ਵਾਂ ਸ਼ਹੀਦੀ ਦਿਹਾੜਾ” ਮਨਾਇਆ

ਫੋਟੋ- ਸ਼ਹੀਦ ਉਧਮ ਸਿੰਘ 80ਵੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਦਿੰਦੇ ਹੋਏ ਅਲੱਗ ਅਲੱਗ ਪਾਰਟੀਆਂ ਦੇ ਆਗੂ

ਵੱਖ ਵੱਖ ਰਾਜਨੀਤਕ ਪਾਰਟੀਆਂ ਤੇ ਆਗੂਆਂ ਨੇ ਕੀਤਾ ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ

ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨਵੀਆਂ ਪੀੜ੍ਹੀਆਂ ਲਈ ਪ੍ਰੇਰਣਾਸ੍ਰੋਤ- ਪ੍ਰੋ ਚਰਨ ਸਿੰਘ

ਹੁਸੈਨਪੁਰ 31 ਜੁਲਾਈ ( ਕੌੜਾ) (ਸਮਾਜ ਵੀਕਲੀ) ਮਹਾਨ ਸ਼ਹੀਦ ਊਧਮ ਸਿੰਘ ਜੀ ਜਿਸ ਨੇ ਜਲ੍ਹਿਆਂ ਵਾਲੇ ਖੂਨੀ ਸਾਕੇ ਦਾ ਬਦਲਾ ਲੰਡਨ ਵਿੱਚ ਲਿਆ ਅੱਜ ਉਸ ਮਹਾਨ ਯੋਧੇ ਦੇ 80ਵੇਂ ਸ਼ਹੀਦੀ ਦਿਵਸ ਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ , ਬਾਰ ਐਸ਼ੋਸੀਏਸ਼ਨ, ਸਾਹਿਤ ਸਭਾ, ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ , ਅਤੇ ਵੱਖ – ਵੱਖ ਸਮਾਜ ਸੇਵੀ ਸੰਸਥਾਵਾ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।

ਜਿਸ ਵਿੱਚ ਵੱਖ- ਵੱਖ ਰਾਜਸੀ ਪਾਰਟੀਆ, ਸਮਾਜ ਸੇਵੀ ਸੰਸਥਾਵਾ ਅਤੇ ਹੋਰ ਆਗੂ ਪਹੁੰਚੇ ਕਰੋਨਾ ਮਹਾਮਾਰੀ ਵਰਗੀ ਭਿਆਨਕ ਬਿਮਾਰੀ ਦੇ ਕਾਰਨ ਸਰਕਾਰ ਦੀਆ ਹਦਾਇਤਾ ਅਨੁਸ਼ਾਰ ਸ਼ਹੀਦ ਦੇ ਬੁੱਤ ਤੇ ਹਾਰ ਪਾ ਕਿ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਜੀ ਨੇ ਕਿਹਾ ਕਿ ਸ਼ਹੀਦ ਕੋਮ ਦਾ ਸਰਮਾਇਆ ਹੁੰਦੇ ਹਨ ਜੋ ਕੋਮ ਆਪਣੇ ਸ਼ਹੀਦਾ ਨੂੰ ਭੁੱਲ ਜਾਦੀ ਹੈ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਦਾ ਹੈ।

ਉਹਨਾ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆ ਤੱਕ ਭਾਰਤੀ ਲੋਕਾ ਨੂੰ ਦੇਸ਼ ਪਿਆਰ ਤੇ ਦੇਸ਼ ਲਈ ਕੁਰਬਾਨ ਹੋਣ ਲਈ ਪ੍ਰੇਰਨਾਂ ਦਿੰਦੀ ਰਹੇਗੀ ਇਸ ਮੌਕੇ ਡਾ.ਉਪਿੰਦਰਜੀਤ ਕੌਰ ਸਾਬਕਾ ਮੰਤਰੀ ਪੰਜਾਬ ਅਤੇ ਸੱਜਣ ਸਿੰਘ ਚੀਮਾ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਜਲੀ ਭੇਂਟ ਕਰਨ ਉਪਰੰਤ ਕਿਹਾ ਕਿ ਜਦ ਵੀ ਦੇਸ਼ ਦੇ ਮਹਾਨ ਸ਼ਹੀਦਾ ਦੀ ਗੱਲ ਚੱਲਦੀ ਹੈ ਤਾ ਊਧਮ ਸਿੰਘ ਦਾ ਨਾਂ ਦੇਸ਼ ਦੇ ਚੋਟੀ ਦੇ ਕੋਮੀ ਸ਼ਹੀਦਾ ਵਿੱਚ ਆਉਦਾਂ ਹੈ ।

ਬੇਸ਼ੱਕ ਅੱਜ ਸ਼ਹੀਦਊਧਮ ਸਿੰਘ ਦੀ ਕੁਰਬਾਨੀ ਉੱਤੇ ਜਿੱਥੇ ਸਾਰੇ ਦੇਸ਼ ਵਾਸੀ ਫਖਰ ਮਹਿਸੂਸ ਕਰਦੇ ਹਨ ਉਥੇ ਉਹਨਾ ਦੀ ਕੁਰਬਾਨੀ ਸਦੀਆ ਤੱਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਪੱਪਾ ਨੇ ਸ਼ਹੀਦ ਨੂੰ ਸ਼ਰਧਾਜਲੀ ਭੇਂਟ ਕਰਦਿਆ ਕਿਹਾ ਕਿ ਦੇਸ਼ ਭਗਤਾਂ ਦੀ ਬਦੌਲਤ ਹੀ ਅਸੀ ਆਜਾਦੀ ਦਾ ਨਿੱਘ ਮਾਣਦੇ ਹਾਂ।

ਇਸ ਮੌਕੇ ਚੇਅਰਮੇਨ ਰਜਿੰਦਰ ਸਿੰਘ ਤੱਕੀਆ, ਐਡ. ਰਜਿੰਦਰ ਸਿੰਘ ਰਾਣਾ ,ਐਡ .ਸ਼ਿੰਗਾਰਾ ਸਿੰਘ , ਐਡ. ਕੇਹਰ ਸਿੰਘ ,ਐਡ. ਜਸਪਾਲ ਧੰਜੂ ,ਐਡ. ਸਤਨਾਮ ਸਿੰਘ ਮੋਮੀ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ, ਡਾ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਮਾਸਟਰ ਚਰਨ ਸਿੰਘ, ਹਰਬੰਸ ਸਿੰਘ, ਤੇਜਵੰਤ ਸਿੰਘ ਕੌਸ਼ਲਰ, ਸਰਪੰਚ ਸ਼ੇਰ ਸਿੰਘ ਮਸੀਤਾਂ, ਜਰਨੈਲ ਸਿੰਗ ਚੰਦੀ, ਰਵੀ ਪੀਏ, ਜਰਨੈਲ ਸਿੰਘ ਡੋਗਰਾਵਾਲ, ਬੀਬੀ ਗੁਰਪ੍ਰੀਤ ਕੌਰ ਰੂਹੀ, ਸਵਰਨ ਸਿੰਘ, ਜਥੇਦਾਰ ਰਣਜੀਤ ਸਿੰਘ ਕੁਲਾਰ, ਜਸਵੀਰ ਸਿੰਘ ਭੋਰ, ਦਲਜੀਤ ਦੋਲੋਵਾਲੀਆ, ਸਤਨਾਮ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸ਼ਹਿਰੀ, ਜਰਨੈਲ ਸਿੰਘ ਸ਼ਾਲਾਪੁਰ ਬੇਟ, ਤਰਨਜੋਤ ਸਿੰਘ, ਅਜੀਤ ਪਾਲ ਸਿੰਘ ਬਾਜਵਾ, ਕਸ਼ਮੀਰ ਸਿੰਘ, ਬਲਦੇਵ ਸਿੰਘ ਸੀਪੀਐਮ ਪਾਸਲਾ, ਬਲਦੇਵ ਸਿੰਘ ਆਲੂਪੁਰ ਆਦਿ ਹਾਜਰ ਸਨ।

Previous articleਕੇਂਦਰ ਸਰਕਾਰ ਕਿਸਾਨ ਮਾਰੂ ਕਾਨੂੰਨ ਵਾਪਿਸ ਲਵੇ-ਹੈਪੀ ਜੌਹਲ ਖਾਲਸਾ
Next articleਰੱਖੜੀ ਦਾ ਤਿਉਹਾਰ