ਕੋਈ ਕੋਈ

(ਸਮਾਜ ਵੀਕਲੀ)

ਮਿੱਧੇ ਮੰਜ਼ਿਲ ਖਾਤਰ ਖ਼ਾਰ ਕੋਈ ਕੋਈ।
ਚੁੰਮੇ ਲੋਕਾਂ ਖਾਤਰ ਦਾਰ ਕੋਈ ਕੋਈ।

ਖੁਸ਼ੀਆਂ ਦੇ ਵਿੱਚ ਸਾਰੇ ਸਾਰ ਲੈ ਲੈਂਦੇ ਨੇ,
ਪਰ ਗਮਾਂ ਵਿੱਚ ਲਏ ਸਾਰ ਕੋਈ ਕੋਈ।

ਹਰ ਕੋਈ ਫੁੱਲ ਸਵੀਕਾਰ ਕਰ ਲੈਂਦਾ ਹੈ,
ਪਰ ਕੰਡੇ ਕਰੇ ਸਵੀਕਾਰ ਕੋਈ ਕੋਈ।

ਹਰ ਕਿਸੇ ਨੂੰ ਅੱਜ ਕਲ੍ਹ ਰੋਟੀ ਦੀ ਚਿੰਤਾ ਹੈ,
ਇਸ਼ਕ ਦਾ ਕਰਦਾ ਏ ਵਪਾਰ ਕੋਈ ਕੋਈ।

ਸਭ ਨਜ਼ਮ ਮੇਰੀ ਸੁਣ ਕੇ ਗਏ ਨੇ ਭਾਵੇਂ,
ਪਰ ਕਰੇਗਾ ਇਸ ਤੇ ਵਿਚਾਰ ਕੋਈ ਕੋਈ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਅੱਜ ਕਲ੍ਹ
Next articleਯੋਗਰਾਜ ਬਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ