ਪੇਈਚਿੰਗ (ਸਮਾਜ ਵੀਕਲੀ) : ਚੀਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕਾ ਨੂੰ ਹੁਕਮ ਦਿੱਤਾ ਹੈ ਕਿ ਉਹ ਚੇਂਗਦੂ ’ਚ ਆਪਣੇ ਕੌਂਸੁਲੇਟ ਨੂੰ ਬੰਦ ਕਰ ਦੇਵੇ। ਅਮਰੀਕਾ ਨੇ ਜਾਸੂਸੀ ਦਾ ਦੋਸ਼ ਲਾਉਂਦਿਆਂ ਹਿਊਸਟਨ ’ਚ ਚੀਨੀ ਮਿਸ਼ਨ ਨੂੰ ਬੰਦ ਕਰ ਦਿੱਤਾ ਸੀ। ਚੀਨ ਦੇ ਇਸ ਐਲਾਨ ਨਾਲ ਦੋਵੇਂ ਮੁਲਕਾਂ ਵਿਚਕਾਰ ਦੁਵੱਲੇ ਸਬੰਧਾਂ ’ਚ ਚੱਲ ਰਹੇ ਤਣਾਅ ’ਚ ਹੋਰ ਵਾਧਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਚੇਂਗਦੂ ਅਮਰੀਕਾ ਲਈ ਅਹਿਮ ਕੂਟਨੀਤਕ ਟਿਕਾਣਾ ਹੈ ਜਿਥੋਂ ਉਹ ਤਿੱਬਤ ਸਮੇਤ ਕਈ ਮੁਲਕਾਂ ਨਾਲ ਰਾਬਤਾ ਕਾਇਮ ਰਖਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਸੀ ਪਰ ਉਨ੍ਹਾਂ (ਚੀਨ) ਵੱਲੋਂ ਉਠਾਇਆ ਕਦਮ ਜਾਇਜ਼ ਹੈ।
HOME ਚੀਨ ਵੱਲੋਂ ਅਮਰੀਕਾ ਨੂੰ ਚੇਂਗਦੂ ’ਚ ਕੌਂਸੁਲੇਟ ਬੰਦ ਕਰਨ ਦੇ ਹੁਕਮ