ਗ਼ਜ਼ਲ / ਹਰਫੂਲ ਸਿੰਘ

ਹਰਫੂਲ ਸਿੰਘ

(ਸਮਾਜ ਵੀਕਲੀ)

ਕਵਿਤੋ-ਕਵਤੀ,ਗ਼ਜ਼ਲੋ-ਗ਼ਜ਼ਲੀ ਹੋਵਾਂਗੇ।
ਦੁਖ-ਸੁਖ ਸਾਂਝੇ ਕਰਕੇ ਹੱਸਾਂ ਰੋਵਾਂਗੇ ।

ਹਲਕੀ ਫੁਲਕੀ ਨਿੰਦਾ ਕਰਕੇ ਯਾਰਾਂ ਦੀ,
ਮੁਫ਼ਤੋ-ਮੁਫ਼ਤੀ ਮੈਲ ਉਨ੍ਹਾਂ ਦੀ ਧੋਵਾਂਗੇ ।

ਮਲਿਕ ਭਾਗੋਆਂ ਨਾਲ ਖਲੋਂਦਾ ਹਰ ਕੋਈ,
ਆਪਾਂ ਲਾਲੋ ਵਰਗਿਆਂ ਨਾਲ ਖਲੋਵਾਂਗੇ ।

ਦਿਲ ਦੀ ਪੀੜ ਨਾ ਕਿਧਰੇ ਜਾਹਰ ਹੋ ਜਾਵੇ ,
ਆਪਣੇ ਹੰਝੂ ਹਾਸਿਆਂ ਵਿਚ ਲਕੋਵਾਂਗੇ ।

ਜਿਊਂਦੇ ਜੀਅ ਤਾਂ ਸੁਖ ਦੀ ਨੀਂਦਰ ਸੁੱਤੇ ਨਾ ,
ਇਕ ਦਿਨ ਮਰਕੇ ਸੁਖ ਦੀ ਨੀਂਦਰ ਸੋਵਾਂਗੇ ।

ਇਕ-ਇਕ ਲਫ਼ਜ਼ ਗ਼ਜ਼ਲ ਦਾ ਨਾਲ ਸਲੀਕੇ ਦੇ,
ਤੇਰੀ ਖਾਤਰ ਮੋਤੀਆਂ ਵਾਂਗ ਪਰੋਵਾਂਗੇ ।

ਇੰਤਜਾਰ ਦੀ ਸਿਖਰ ਕਿ ਸੱਜਣਾ ਮਰ ਕੇ ਵੀ ,
ਅੱਖੀਆਂ ਵਾਲੇ ਬਾਰ ਕਦੇ ਨਾ ਢੋਵਾਂਗੇ ।
~○~

– ਹਰਫੂਲ ਸਿੰਘ
315 ਅਰਬਨ ਅਸਟੇਟ ਕਪੂਰਥਲਾ
ਸੰਪਰਕ :-87288-02697

Previous articleRome could face 2nd lockdown after COVID-19 cases spike
Next articleਜਵਾਨ ਹੋਣ ਤੋਂ ਪਹਿਲਾਂ