ਜਵਾਨ ਹੋਣ ਤੋਂ ਪਹਿਲਾਂ

ਸਰਵਣ ਸੰਗੋਜਲਾ

(ਸਮਾਜ ਵੀਕਲੀ)

ਮੈਂ ਤੇਰੇ ਜਵਾਨ ਹੋਣ ਤੋਂ ਪਹਿਲਾਂ ਹੀ,
ਹੁਸਨ ਦੇ ਜਲਵਿਆਂ ਦੀ ਪੈੜ ਤੋਂ ਜਾਣੂੰ ਸੀ।
ਮੈਂ ਇਹ ਵੀ ਜਾਣਦਾ ਸੀ ਕਿ
ਅੰਬੀਆਂ ਦੇ ਬੂਰ ਅਤੇ ਹੁਸਨ ਦੀ ਇਬਾਰਤ ਦਾ
ਅੰਜ਼ਾਮ ਕੀ ਏ।
ਪਰ ਤੂੰ ਨਜ਼ਰਾਂ ਰਾਹੀਂ ਇੱਕ ਦਿਲ ਵਿੱਚ
ਦੋ ਕਬਰਾਂ ਬਣਾਈਆਂ ਨੇ ।
ਜਿਸਦੀ ਨਾ ਤਾਂ ਰਾਖ਼ ਬਣਦੀ ਏ ਤੇ
ਨਾ ਹੀ ਮਿੱਟੀ।
ਪਰ ਸਾਹਾਂ ਦੀ ਲੈਅ ਇੱਕ ਹੋ ਜਾਂਦੀ ਏ,
ਜਦ ਹੁੰਦਾ ਏ ਦੋ ਰੂਹਾਂ ਦਾ ਮਿਲਾਪ
ਤਾਂ ਫੇਰ ਕਿਤੇ ਜਾ ਕੇ ਵੱਢ ਹੋਣੀਆਂ ਜ਼ੁਬਾਨਾਂ ਦੇ
ਪ੍ਰਵਾਨ ਚੜ੍ਹਦਾ ਹੈ।
ਜਦ ਦੋ ਜਿਸਮਾਂ ਦੀ ਇੱਕ ਰੂਹ
ਮਿਸਾਲ ਬਣ ਜਾਵੇ।
ਤਦ ਹੋਵਾਂਗੇ ਮੈਂ ਤੇ ਤੂੰ
ਭਰ ਜੋਬਨ ਤੇ।

✍️ਸਰਵਣ ਸੰਗੋਜਲਾ

Previous articleਗ਼ਜ਼ਲ / ਹਰਫੂਲ ਸਿੰਘ
Next articleLondon road closed after ammunition fell off police vehicle