ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦਾ ਦੇਹਾਂਤ

ਲਖਨਊ (ਸਮਾਜਵੀਕਲੀ) : ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦਾ ਸਵੇਰੇ ਇਥੇ ਮੇਦਾਂਤਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਹਸਪਤਾਲ ਦੇ ਡਾਇਰੈਕਟਰ ਡਾ. ਰਾਕੇਸ਼ ਕਪੂਰ ਨੇ ਦੱਸਿਆ, ”ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦੀ ਸਵੇਰੇ 5.35 ਵਜੇ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ।” 11 ਜੂਨ ਨੂੰ ਸ੍ਰੀ ਟੰਡਨ ਨੂੰ ਮੇਦਾਂਤਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਸਰੀਰ ਅੰਦਰਲੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਹਸਤੀਆਂ ਨੇ ਸ੍ਰੀ ਟੰਡਨ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।

Previous articleਰਾਜੀਵ ਗਾਂਧੀ ਹੱਤਿਆ ਮਾਮਲੇ ਦੀ ਦੋਸ਼ੀ ਨਲਿਨੀ ਨੇ ਖੁ਼ਦਕੁਸ਼ੀ ਦੀ ਧਮਕੀ ਦਿੱਤੀ
Next articleਸੀਨੀਅਰ ਪੱਤਰਕਾਰ ਮਤੀਉੱਲ੍ਹਾ ਜਾਨ ਇਸਲਾਮਾਬਾਦ ਤੋਂ ਅਗਵਾ