ਨਵੇਂ ਰਾਜ ਸਭਾ ਮੈਂਬਰ 22 ਨੂੰ ਸਹੁੰ ਚੁੱਕਣਗੇ

ਨਵੀਂ ਦਿੱਲੀ (ਸਮਾਜਵੀਕਲੀ) : ਨਵੇਂ ਚੁਣੇ ਗਏ ਰਾਜ ਸਭਾ ਮੈਂਬਰ 22 ਜੁਲਾਈ ਨੂੰ ਸਦਨ ਦੇ ਚੈਂਬਰ ’ਚ ਸਹੁੰ ਚੁੱਕਣਗੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇੰਟਰ-ਸੈਸ਼ਨ ਦੀ ਮਿਆਦ ਦੌਰਾਨ ਮੈਂਬਰ ਸਦਨ ਦੇ ਚੈਂਬਰ ’ਚ ਸਹੁੰ ਚੁੱਕਣਗੇ ਤਾਂ ਜੋ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ।

ਰਾਜ ਸਭਾ ਲਈ ਹਾਲ ਹੀ ’ਚ ਹੋਈਆਂ ਚੋਣਾਂ ’ਚ 20 ਸੂਬਿਆਂ ਤੋਂ 61 ਮੈਂਬਰਾਂ ਦੀ ਚੋਣ ਹੋਈ ਹੈ। ਰਾਜ ਸਭਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਮੈਂਬਰ ਨੂੰ ਸਹੁੰ ਚੁੱਕ ਸਮਾਗਮ ’ਚ ਆਪਣੇ ਨਾਲ ਸਿਰਫ਼ ਇੱਕ ਮਹਿਮਾਨ ਨੂੰ ਲਿਆਉਣ ਦੀ ਇਜਾਜ਼ਤ ਹੋਵੇਗੀ।

Previous articleਪੁਲੀਸ ਨੇ ਸਵੈ-ਰੱਖਿਆ ਲਈ ਦੂਬੇ ’ਤੇ ਗੋਲੀ ਚਲਾਈ: ਯੂਪੀ ਸਰਕਾਰ
Next articleNYC to enter reopening phase 4 on Monday