ਪੁਲੀਸ ਨੇ ਸਵੈ-ਰੱਖਿਆ ਲਈ ਦੂਬੇ ’ਤੇ ਗੋਲੀ ਚਲਾਈ: ਯੂਪੀ ਸਰਕਾਰ

ਨਵੀਂ ਦਿੱਲੀ (ਸਮਾਜਵੀਕਲੀ) : ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਸੁਪਰੀਮ ਕੋਰਟ ’ਚ ਦੱਸਿਆ ਕਿ ਯੂਪੀ ਪੁਲੀਸ ਨੇ ਗੈਂਗਸਟਰ ਵਿਕਾਸ ਦੂਬੇ ’ਤੇ ਗੋਲੀ ਸਵੈ-ਰੱਖਿਆ ਕਰਦਿਆਂ ਚਲਾਈ ਸੀ। ਸੂਬਾ ਸਰਕਾਰ ਨੇ ਹਲਫ਼ਨਾਮੇ ਵਿਚ ਦੱਸਿਆ ਹੈ ਕਿ ਜਦ ਦੂਬੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਗੋਲੀ ਚਲਾਈ ਗਈ ਤੇ ਇਹ ਕੇਸ ਹੈਦਰਾਬਾਦ ਐਨਕਾਊਂਟਰ ਮਾਮਲੇ ਨਾਲੋਂ ਬਿਲਕੁਲ ਵੱਖ ਹੈ।

15 ਜੁਲਾਈ ਨੂੰ ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਸੀ ਕਿ ਦੂਬੇ ਤੇ ਉਸ ਦੇ ਸਾਥੀਆਂ ਦੀ ਮੁਕਾਬਲੇ ਵਿਚ ਹੋਈ ਮੌਤ ਬਾਰੇ ਜਾਂਚ ਲਈ ਕਮੇਟੀ ਕਾਇਮ ਕੀਤੀ ਜਾ ਸਕਦੀ ਹੈ। ਸਿਖ਼ਰਲੀ ਅਦਾਲਤ ਨੇ ਕੇਸ ਵਿਚ ਯੂਪੀ ਸਰਕਾਰ ਤੋਂ ਜਵਾਬ ਮੰਗਿਆ ਸੀ। ਜ਼ਿਕਰਯੋਗ ਹੈ ਕਿ ਹੈਦਰਾਬਾਦ ਮੁਕਾਬਲੇ ਦੇ ਕੇਸ ਵਿਚ ਸਿਖ਼ਰਲੀ ਅਦਾਲਤ ਕਮੇਟੀ ਬਣਾ ਚੁੱਕੀ ਹੈ।

Previous articleEU says deeply concerned over US growing use of sanctions
Next articleਨਵੇਂ ਰਾਜ ਸਭਾ ਮੈਂਬਰ 22 ਨੂੰ ਸਹੁੰ ਚੁੱਕਣਗੇ