ਜਲੰਧਰ (ਮਹਿੰਦਰ ਰਾਮ ਫੁੱਗਲਾਣਾ) (ਸਮਾਜਵੀਕਲੀ) : ਕਰੋਨਾ ਮਹਾਂਮਾਰੀ ਕਾਰਨ ਸਕੂਲ, ਕਾਲਜ ਤੇ ਹੋਰ ਵਿਦਿਅਕ ਸੰਸਥਾਵਾਂ ਬੰਦ ਕੀਤੀਆਂ ਗਈਆਂ ਹਨ, ਜਿਸ ਕਰਕੇ ਵਿਦਿਅਕ ਸ਼ੈਸ਼ਨ 2020–2021 ਦਾ ਸਿਲੇਬਸ ਘਟਾਇਆ ਜਾ ਰਿਹਾ ਹੈ। ਇਸ ਤਰ੍ਹਾਂ ਸਿਲੇਬਸ ਨੂੰ ਘੱਟ ਕਰਨ ਦੇ ਬਹਾਨੇ ਹੁਕਮਰਾਨ ਪਾਰਟੀ ਅਤੇ ਸੰਘ ਪਰਿਵਾਰ ਵੱਲੋਂ ਆਪਣਾ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ।
ਸਲੇਬਸ ਘੱਟ ਕਰਨ ਵੇਲੇ ਬਹੁਤ ਹੀ ਮਹੱਤਵਪੂਰਨ ਪਾਠ (ਲੈਸਨ) ਕੱਢੇ ਜਾ ਰਹੇ ਹਨ, ਜਿਨ੍ਹਾਂ ਪਾਠਾਂ ਨਾਲ ਵਿਦਿਆਰਥੀਆਂ ਵਿੱਚ ਧਰਮ ਨਿਰਪੱਖਤਾ ਅਤੇ ਦੇਸ਼ ਪਿਆਰ ਦੀ ਭਾਵਨਾ ਆਊਂਦੀ ਹੈ। ਇਸ ਭਾਵਨਾ ਨਾਲ ਚੰਗੇ ਨਾਗਰਿਕ ਬਣਨ ਦਾ ਅਹਿਸਾਸ ਪੈਦਾ ਹੁੰਦਾ ਹੈ। ਭਾਰਤੀ ਰਾਸ਼ਟਰਵਾਦ ਨਾਲ ਜੁੜੇ ਅਧਿਆਏ ਸੰਘਵਾਦ, ਨਾਗਰਿਕਤਾ ,ਰਾਸ਼ਟਰੀਅਤਾ ਧਰਮ ਨਿਰਪੱਖਤਾ ਅਤੇ ਮਨੁੱਖੀ ਅਧਿਕਾਰਾਂ ਵਰਗੇ ਜ਼ਰੂਰੀ ਵਿਸ਼ਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ।
ਪੰਜਾਬ ਬੁਧਿਸਟ ਸੁਸਾਇਟੀ ਰਜਿਸਟਰਡ ਪੰਜਾਬ ਦੇ ਪ੍ਰਧਾਨ ਹਰਭਜਨ ਸਾਂਪਲਾ ,ਜਨਰਲ ਸਕੱਤਰ ਦਲਬੀਰ ਸਿੰਘ ਸਰੋਆ, ਉਪ ਪ੍ਰਧਾਨ ਗੁਰਨਾਮ ਮੱਲ ਨੇ ਕੇਂਦਰ ਸਰਕਾਰ ਦੀ ਇਸ ਨੀਤੀ ਦੀ ਸਖ਼ਤ ਆਲੋਚਨਾ ਕੀਤੀ ਹੈ। ਸੁਸਾਇਟੀ ਦੇ ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਸਿਲੇਬਸ ਨੂੰ ਘੱਟ ਕਰਨ ਦੇ ਬਹਾਨੇ ਉਪਰੋਕਤ ਵਿਸ਼ੇ ਜੋ ਦੇਸ਼ ਦੀ ਮਜ਼ਬੂਤੀ ਕਰਨ ਵਾਲੇ ਹਿੱਸਿਆਂ (ਮੁੱਦਿਆਂ)ਨੂੰ ਖ਼ਤਮ ਨਾ ਕੀਤਾ ਜਾਵੇ।