INDIA ਗਾਇਕਾ ਰਾਜ ਗੁਲਜਾਰ ਦੋਗਾਣਾ ਗਾਇਕੀ ਦੀਆਂ ਸਟੇਜਾਂ ਦਾ ਹੈ ਸ਼ਿੰਗਾਰ

ਗਾਇਕਾ ਰਾਜ ਗੁਲਜਾਰ ਦੋਗਾਣਾ ਗਾਇਕੀ ਦੀਆਂ ਸਟੇਜਾਂ ਦਾ ਹੈ ਸ਼ਿੰਗਾਰ

24

ਜਸਵੰਤ ਸੰਦੀਲਾ ਅਤੇ ਪਾਲੀ ਦੇਤਵਾਲੀਆ ਨਾਲ ਕੀਤੀਆਂ ਅਣਗਿਣਤ ਸਟੇਜਾਂ

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਜ਼ਿਲ•ਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਗਾਇਕਾ ਰਾਜ ਗੁਲਜਾਰ ਅੱਜਕਲ ਪਾਲੀ ਦੇਤਵਾਲੀਆ ਨਾਲ ਸਟੇਜਾਂ ਦਾ ਸ਼ਿੰਗਾਰ ਬਣ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੀ ਹੈ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਗਾਇਕਾ ਰਾਜ ਗੁਲਜਾਰ ਨੇ ਦੱਸਿਆ ਕਿ ਉਹ ਆਪਣੇ ਨਵੇਂ ਆ ਰਹੇ ਸੋਲੋ ਟਰੈਕ ਵੀ ਤਿਆਰ ਕਰ ਰਹੀ ਹੈ। ਜ਼ਿਨ•ਾਂ ਨੂੰ ਜਲਦ ਹੀ ਉਹ ਸਰੋਤਿਆਂ ਦੇ ਰੂ-ਬ-ਰੂ ਕਰ ਦੇਵੇਗੀ।

ਦੋਗਾਣਾ ਗਾਇਕੀ ਵਿਚ ਚੰਗੀ ਮੁਹਾਰਤ ਰੱਖਣ ਵਾਲੀ ਇਹ ਗਾਇਕਾ ਪਾਲੀ ਦੇਤਵਾਲੀਆ ਨਾਲ ਸਰੋਤਿਆਂ ਦੀ ਸੋਚ ਤੇ ਖਰੀ ਉਤਰ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਜਸਵੰਤ ਸੰਦੀਲਾ ਤੋਂ ਇਲਾਵਾ ਹੋਰ ਕਈ ਦੋਗਾਣਾ ਗਾਇਕਾਂ ਨਾਲ ਸਟੇਜਾਂ ਦਾ ਤਜਰਬਾ ਹਾਸਲ ਕੀਤਾ ਅਤੇ ਕਈ ਗੀਤਾਂ ਨੂੰ ਆਪਣੀ ਅਵਾਜ਼ ਦੇ ਕੇ ਸਰੋਤਿਆਂ ਵਿਚ ਭਰਵੀਂ ਹਾਜ਼ਰੀ ਲਗਾਈ। ਆਸ ਹੈ ਕਿ ਗਾਇਕਾ ਰਾਜ ਗੁਲਜਾਰ ਸੰਗੀਤ ਜਗਤ ਵਿਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੀ ਰਹੇ।

Previous articleਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਮਾਣਕੋ ਦੀ ਚੋਣ
Next articleਵਧ ਰਹੀ ਆਬਾਦੀ ਭਾਰਤ ਵਿੱਚ ਬੇਰੁਜ਼ਗਾਰੀ ਤੇ ਗਰੀਬੀ ਦਾ ਮੁੱਦਾ