ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)– ਵਿਸ਼ਵ ਪ੍ਰਸਿੱਧ ਸੁਰੀਲੀ ਅਤੇ ਧਾਕੜ ਗਾਇਕੀ ਦੇ ਬੇਤਾਜ਼ ਬਾਦਸ਼ਾਹ ਗੁਰਬਖਸ਼ ਸੌਂਕੀ ਦੇ ਨਵੇਂ ਆਏ ‘ਯਾਰੀ’ ਟਰੈਕ ਨੂੰ ਯੂ ਟਿਊਬ ਚੈਨਲ ਤੇ ਵਿਸ਼ਵ ਭਰ ਵਿਚ ਰਿਲੀਜ਼ ਕਰ ਦਿੱਤਾ ਗਿਆ। ਜਿਸ ਨੂੰ ਗੁਰਬਖਸ਼ ਸੌਂਕੀ ਮੁਤਾਬਕ ਸਰੋਤਿਆਂ ਨੇ ਰੱਜਵਾਂ ਪਿਆਰ ਪਹਿਲਾਂ ਆਏ ਟਰੈਕਾਂ ਵਾਂਗ ਦਿੱਤਾ ਹੈ। ਇਸ ਯਾਰੀ ਟਰੈਕ ਦੀ ਗੱਲ ਕਰਦਿਆਂ ਗਾਇਕ ਗੁਰਬਖਸ਼ ਸੌਂਕੀ ਨੇ ਦੱਸਿਆ ਕਿ ਇਸ ਨੂੰ ਅਮਰ ਇੰਟਰਟੈਨਮੈਂਟ ਅਤੇ ਕਰਮਜੀਤ ਸਿੰਘ ਗਿੱਲ ਵਲੋਂ ਲਾਂਚ ਕੀਤਾ ਗਿਆ। ਇਸ ਟਰੈਕ ਨੂੰ ਰਿਹਾਣੇ ਵਾਲੇ ਰਾਜ ਨੇ ਕਲਮਬੱਧ ਕੀਤਾ ਹੈ ਅਤੇ ਸੰਗੀਤ ਵਿਨੇ ਕਮਲ ਦਾ ਹੈ। ਰਮਨ ਕੁਮਾਰ ਇਸ ਦੇ ਡਾਇਰੈਕਟਰ ਅਤੇ ਹਨੀ ਹਰਦੀਪ ਦਾ ਇਹ ਪ੍ਰੋਜੈਕਟ ਸ਼ੋਸ਼ਲ ਮੀਡੀਏ ਤੇ ਆਪਣੀ ਖੁਬ ਚਰਚਾ ਕਰਵਾ ਰਿਹਾ ਹੈ।