ਸਰਦੂਲਗੜ੍ਹ ’ਚ ਦੋ ਭਰਾਵਾਂ ਦੀ ਡੁੱਬਣ ਕਾਰਨ ਮੌਤ

ਸਰਦੂਲਗੜ੍ਹ (ਸਮਾਜਵੀਕਲੀ) : ਇਥੋਂ ਦੇ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਵਿੰਦਰ ਜੈਨ(39) ਅਤੇ ਪ੍ਰਦੀਪ ਜੈਨ (35) ਪੁੱਤਰ ਪਦਮ ਜੈਨ ਜੋ ਸਕੇ ਭਰਾ ਹਨ ਦੀ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਨੌਜਵਾਨ ਸ਼ਾਦੀਸ਼ੁਦਾ ਸਨ ਤੇ ਦੋਵਾਂ ਦੇ ਦੋ-ਦੋ ਬੱਚੇ ਹਨ। ਜਾਣਕਾਰੀ ਅਨੁਸਾਰ ਉੱਕਤ ਨੌਜਵਾਨਾਂ ਦੀ ਸ਼ਹਿਰ ਦੇ ਇੱਕ ਨਿਜੀ ਕਾਲਜ ’ਚ ਹਿੱਸੇਦਾਰੀ ਸੀ।

ਅੱਜ ਇਹ ਨੌਜਵਾਨ ਮੋਹਾਲੀ ਤੋਂ ਆਏ ਆਪਣੇ ਰਿਸ਼ਤੇਦਾਰਾਂ ਨੂੰ ਆਪਣਾ ਕਾਲਜ ਵਿਖਾ ਰਹੇ ਸਨ ਪਰ ਅਚਾਨਕ ਇੱਕ ਬੱਚਾ ਪੈਰ ਫਿਸਲਣ ਕਾਰਨ ਕਾਲਜ ’ਚ ਨਹਿਰੀ ਪਾਣੀ ਜਮ੍ਹਾਂ ਕਰਨ ਲਈ ਬਣਾਏ ਡੱਗ ’ਚ ਜਾ ਡਿੱਗਿਆ ਜਿਸ ਨੂੰ ਬਚਾਉਂਦਿਆਂ ਦੋਵਾਂ ਭਰਾਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਜਦੋਂ ਕਿ ਬੱਚੇ ਨੂੰ ਬਚਾਅ ਲਿਆ ਗਿਆ।

Previous articleਜਾਇਦਾਦ ਦੀ ਵੰਡ ਨੂੰ ਲੈ ਕੇ ਭਰਾ ਵੱਲੋਂ ਭੈਣ ਦਾ ਕਤਲ
Next articleਪੰਜਾਬ ਪੁਲੀਸ ਵੱਲੋਂ ਸ਼ਿਵ ਸੈਨਾ ਟਕਸਾਲੀ ਦਾ ਪ੍ਰਧਾਨ ਇੰਦੌਰ ਤੋਂ ਕਾਬੂ