ਆਈਸੀਐੱਸਈ ਬੋਰਡ ਦਾ 10ਵੀਂ ਤੇ 12ਵੀਂ ਦਾ ਨਤੀਜਾ ਅੱਜ

ਨਵੀਂ ਦਿੱਲੀ (ਸਮਾਜਵੀਕਲੀ) :  ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼(ਸੀਆਈਸੀਐੱਸਈ) ਸ਼ੁੱਕਰਵਾਰ ਨੂੰ 10ਵੀਂ ਅਤੇ 12ਵੀਂ ਦਾ ਨਤੀਜਾ ਐਲਾਨੇਗਾ।

ਇਹ ਜਾਣਕਾਰੀ ਬੋਰਡ ਦੇ ਸਕੱਤਰ ਗੈਰੀ ਅਰਥੂਨ ਨੇ ਦਿੱਤੀ। ਉਨ੍ਹਾਂ ਅੱਜ ਕਿਹਾ ਕਿ ਆਈਸੀਐੱਸਈ ਬੋਰਡ ਦੀ ਦਸਵੀਂ ਜਮਾਤ ਅਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈਐੱਸਸੀ) ਬੋਰਡ ਦੀ 12ਵੀਂ ਜਮਾਤ ਦਾ ਨਤੀਜਾ 10 ਜੁਲਾਈ ਸ਼ਾਮ 3 ਵਜੇ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਤੀਜਾ ਬੋਰਡ ਦੀ ਵੈਬਸਾਈਟ ’ਤੇ ਦੇਖਿਆ ਜਾ ਸਕਦਾ ਹੈ ਅਤੇ ਐੱਸਐੱਮਐੱਸ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ।

ਐੱਸਐੱਮਐੱਸ ਰਾਹੀਂ ਨਤੀਜਾ ਹਾਸਲ ਕਰਨ ਲਈ ਉਮੀਦਵਾਰ ਨੂੰ ਆਈਸੀਐੱਸਈ ਜਾਂ ਆਈਐੱਸਸੀ ਦੇ ਨਾਲ ਸੱਤ ਅੰਕਾਂ ਦਾ ਯੂਨੀਕ ਆਈ ਕੋਡ ਲਿਖ ਕੇ 09248082883 ’ਤੇ ਭੇਜਣਾ ਹੋਵੇਗਾ। ਬੋਰਡ ਨੇ ਪਿਛਲੇ ਹਫਤੇ ਕਰੋਨਾ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ 10ਵੀਂ ਅਤੇ12ਵੀਂ ਦੀ ਰਹਿੰਦੀ ਪ੍ਰੀਖਿਆ ਕੈਂਸਲ ਹੋਣ ਦੇ ਬਾਅਦ ਬਦਲਵੀਂ ਅਸੈੱਸਮੈਂਟ ਸਕੀਮ ਦਾ ਐਲਾਨ ਕੀਤਾ ਸੀ।

Previous articleਪੁਲਵਾਮਾ ’ਚ ਗੋਲੀ ਚੱਲੀ, ਮਹਿਲਾ ਜ਼ਖ਼ਮੀ
Next articleਕੇਰਲਾ: ਸੋਨੇ ਦੀ ਤਸਕਰੀ ਦੇ ਮਾਮਲੇ ’ਚ ਯੂਏਈ ਕਰ ਰਿਹੈ ਸਹਿਯੋਗ