ਪਾਕਿ ਵੱਲੋਂ ਪੁਣਛ ਤੇ ਕੁਪਵਾੜਾ ’ਚ ਗੋਲਾਬਾਰੀ, ਔਰਤ ਦੀ ਮੌਤ

ਸ੍ਰੀਨਗਰ (ਸਮਾਜਵੀਕਲੀ) : ਪਾਕਿਸਤਾਨ ਵੱਲੋਂ ਜੰਮੂ ਅਤੇ ਕਸ਼ਮੀਰ ’ਚ ਜ਼ਿਲ੍ਹਾ ਪੁਣਛ ਦੇ ਮੇਂਧੜ ਸੈਕਟਰ ’ਚ ਕੰਟਰੋਲ ਰੇਖਾ ਨੇੜੇ ਕੀਤੀ ਗੋਲਾਬਾਰੀ ’ਚ ਇੱਕ ਔਰਤ ਦੀ ਮੌਤ ਹੋ ਗਈ। ਫ਼ੌਜ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਪਾਕਿਸਤਾਨੀ ਫ਼ੌਜ ਨੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਮੰਗਲਵਾਰ ਰਾਤ ਮੇਂਧੜ ਅਤੇ ਬਾਲਾਕੋਟ ਸੈਕਟਰ ਵਿੱਚ ਗੋਲੀਬਾਰੀ ਕੀਤੀ ਜਿਸ ਕਾਰਨ ਇੱਕ ਔਰਤ (63) ਦੀ ਮੌਤ ਹੋ ਗਈ ਅਤੇ ਦੋ ਹੋਰ ਨਾਗਰਿਕ ਜ਼ਖ਼ਮੀ ਹੋ ਗਏ। ਇਸੇ ਦੌਰਾਨ ਅੱਜ ਬਾਅਦ ਦੁਪਹਿਰ ਪਾਕਿਸਤਾਨੀ ਫ਼ੌਜੀਆਂ ਵੱਲੋਂ ਕੁਪਵਾੜਾ ਜ਼ਿਲ੍ਹੇ ’ਚ ਟੰਗਧਾਰ ਸੈਕਟਰ ’ਚ ਕੰਟਰੋਲ ਰੇਖਾ ’ਤੇ ਕੀਤੀ ਗਈ ਗੋਲਾਬਾਰੀ ਕਾਰਨ ਦੋ ਨਾਗਰਿਕ ਜ਼ਖ਼ਮੀ ਹੋ ਗਏ।

Previous articleਨਿਜ਼ਾਮੂਦੀਨ ਮਰਕਜ਼: 21 ਮੁਲਕਾਂ ਦੇ 91 ਨਾਗਰਿਕਾਂ ਨੂੰ ਜ਼ਮਾਨਤ ਮਿਲੀ
Next articleਕਸ਼ਮੀਰ ’ਚ ਪਿਓ ਤੇ ਭਰਾ ਸਣੇ ਭਾਜਪਾ ਆਗੂ ਦੀ ਹੱਤਿਆ