ਭੁਬਨੇਸ਼ਵਰ (ਸਮਾਜਵੀਕਲੀ) : ਉੜੀਸਾ ਦੇ ਕੰਧਾਮਲ ਜ਼ਿਲ੍ਹੇ ਵਿਚ ਸੰਘਣੇ ਜੰਗਲੀ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਚਾਰ ਮਾਓਵਾਦੀ ਮਾਰੇ ਗਏ। ਉੱਚ ਪੁਲੀਸ ਅਧਿਕਾਰੀਆਂ ਮੁਤਾਬਕ ਕੁਝ ਬਾਗ਼ੀ ਗੰਭੀਰ ਜ਼ਖ਼ਮੀ ਵੀ ਹੋਏ ਹਨ। ਵਿਸ਼ੇਸ਼ ਅਪਰੇਸ਼ਨਜ਼ ਗਰੁੱਪ ਤੇ ਜ਼ਿਲ੍ਹਾ ਵਾਲੰਟਰੀ ਫੋਰਸ ਨੇ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕਰਦਿਆਂ ਕੰਧਾਮਲ ਜ਼ਿਲ੍ਹੇ ਦੇ ਸੰਘਣੇ ਜੰਗਲ ਵਿਚ ਛਾਪਾ ਮਾਰਿਆ।
ਇਸੇ ਦੌਰਾਨ ਮਾਓਵਾਦੀਆਂ ਵੱਲੋਂ ਗੋਲੀ ਚਲਾਉਣ ’ਤੇ ਦੋਵਾਂ ਧਿਰਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਘਟਨਾ ਵਾਲੀ ਥਾਂ ਤੋਂ ਵੱਡੀ ਗਿਣਤੀ ਅਸਲਾ ਬਰਾਮਦ ਕੀਤਾ ਗਿਆ ਹੈ। ਮਾਰੇ ਗਏ ਮਾਓਵਾਦੀ ਪਾਬੰਦੀਸ਼ੁਦਾ ਜਥੇਬੰਦੀ ਸੀਪੀਆਈ (ਮਾਓਇਸਟ) ਦੇ ਮੈਂਬਰ ਦੱਸੇ ਜਾ ਰਹੇ ਹਨ। ਇਲਾਕੇ ਵਿਚ ਬਲਾਂ ਵੱਲੋਂ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਕੰਧਾਮਲ ਦੇ ਐੱਸਪੀ ਪ੍ਰਤੀਕ ਸਿੰਘ ਨੇ ਦੱਸਿਆ ਕਿ ਹਲਾਕ ਮਾਓਵਾਦੀਆਂ ’ਚ ਮਹਿਲਾ ਕੇਡਰ ਦੀਆਂ ਮੈਂਬਰ ਵੀ ਸ਼ਾਮਲ ਹਨ।