ਗੀਤ

(ਸਮਾਜ ਵੀਕਲੀ)

 

ਜੋਸ਼ ਜਜ਼ਬੇ ਨਾਲ ਬਾਜ਼ੀ ਮਾਰੀ ਦੀ।
ਵੇਖ ਔਕੜਾਂ ਐਵੇਂ ਨੀ ਹਿੰਮਤ ਹਾਰੀ ਦੀ।
ਜੋਸ਼ ਜਜ਼ਬੇ ਨਾਲ ਬਾਜ਼ੀ………..

ਹਿੰਮਤੇ ਮਰਦਾਂ ਤੇ ਮਦਤੇ ਖ਼ੁਦਾ।
ਐਵੇਂ ਨਾ ਹੁਣ ਕੰਨੀਂ ਕਤਰਾ।
ਸੁੰਹ ਤੈਨੂੰ ਅਜ ਜੱਟ ਦੀ ਯਾਰੀ ਦੀ।
ਵੇਖ ਔਕੜਾਂ ਐਵੇਂ ਨੀ ਹਿੰਮਤ ਹਾਰੀ ਦੀ।
ਜੋਸ਼ ਜਜ਼ਬੇ ਨਾਲ ਬਾਜ਼ੀ………..

ਹੌਂਸਲੇ ਤੋੜਨ ਵਾਲੇ ਮਿਲਨੇ ਵਧੇਰੇ।
ਕੱਢ ਕੇ ਨੇਰਿਆਂ ਚੋਂ ਲੈਂ ਆ ਸਵੇਰੇ।
ਐਵੇਂ ਰੌਲ਼ੀ ਨਾ ਪਾ ਪੱਡ ਭਾਰੀ ਦੀ।
ਵੇਖ ਔਕੜਾਂ ਐਵੇਂ ਨੀ ਹਿੰਮਤ ਹਾਰੀ ਦੀ।
ਜੋਸ਼ ਜਜ਼ਬੇ ਨਾਲ ਬਾਜ਼ੀ………..

ਪਿਛੇ ਹੱਟੇ ਉਨਾਂ ਤੇਰੇ ਅੱਗੇ ਹੋਣਾ।
ਨਰਿੰਦਰ ਲੜੋਈ ਨਹੀਂ ਮੌਕਾ ਖੋਹਣਾ।
ਵਾਰੀ ਲੈਂਣੀ ਆਪਾਂ ਆਪਣੀ ਵਾਰੀ ਦੀ।
ਵੇਖ ਔਕੜਾਂ ਐਵੇਂ ਨੀ ਹਿੰਮਤ ਹਾਰੀ ਦੀ।
ਜੋਸ਼ ਜਜ਼ਬੇ ਨਾਲ ਬਾਜ਼ੀ………..

ਅੱਜ ਕੌੜਾ ਲਗਦਾ ਮੇਰਾ ਬੋਲਿਆ।
ਲੱਭਣਾ ਨਹੀਂ ਮੁੜ ਲੱਖ ਟੋਲਿਆਂ।
ਜੁਅਰੱਤ ਨਹੀਂ ਹੁੰਦੀ ਹਾਰੀ ਸਾਰੀ ਦੀ।
ਵੇਖ ਔਕੜਾਂ ਐਵੇਂ ਨੀ ਹਿੰਮਤ ਹਾਰੀ ਦੀ।
ਜੋਸ਼ ਜਜ਼ਬੇ ਨਾਲ ਬਾਜ਼ੀ………..

ਨਰਿੰਦਰ ਲੜੋਈ ਵਾਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੱਲ ਦੇ ਸਾਹਿਤਕਾਰ ਤੇ ਅੱਜ ਦਾ ਨਵਾਂ ਰੂਪ ਸਾਹਿਤਕ
Next articleਨਹਿਰੂ ਯੁਵਾ ਕੇਂਦਰ ਬਲਾਕ ਸੰਗਰੂਰ ਦੁਆਰਾ ਪੰਡਿਤ ਦੀਨਦਿਆਲ ਉਪਾਧਿਆ ਜਯੰਤੀ ਦਾ ਆਯੋਜਨ