ਨਹਿਰੂ ਯੁਵਾ ਕੇਂਦਰ ਬਲਾਕ ਸੰਗਰੂਰ ਦੁਆਰਾ ਪੰਡਿਤ ਦੀਨਦਿਆਲ ਉਪਾਧਿਆ ਜਯੰਤੀ ਦਾ ਆਯੋਜਨ

(ਸਮਾਜ ਵੀਕਲੀ): ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬੇਗਮਪੁਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਪੰਡਿਤ ਦੀਨਦਿਆਲ ਉਪਾਧਿਆ ਜੀ ਦੇ ਜ਼ਨਮ ਦਿਵਸ਼ ਮਨਾਇਆ ਗਿਆ।ਇਸ ਮੌਕੇ 50 ਦੇ ਕਰੀਬ ਲੋਕ ਸ਼ਾਮਲ ਸਨ।ਸ੍ਰ ਹਮੀਰ ਸਿੰਘ ਜੀ ਸਮਾਜ ਭਲਾਈ ਵਰਕਰ ਪੰਜਾਬ ਰਾਜ ਬਿਜਲੀ ਬੋਰਡ ਦੇ ਰਿਟਾਇਰਡ ਅਫ਼ਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਹਨਾਂ ਨੇ ਪੰਡਿਤ ਦੀਨਦਿਆਲ ਉਪਾਧਿਆ ਜੀ ਦੇ ਜੀਵਨ ਬਾਰੇ ਦੱਸਿਆ ਅਤੇ ਨਹਿਰੂ ਯੁਵਾ ਕੇਂਦਰ ਦੇ ਕੰਮਾਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਉਹਨਾਂ ਨੋਜਵਾਨ ਬੱਚਿਆਂ ਤੋਂ ਸਵਾਲ ਜਵਾਬ ਕੀਤੇ ਤੇ ਵੱਧ ਉਤਰ ਦੇਣ ਵਾਲੇ ਬੱਚਿਆਂ ਨੂੰ ਨਹਿਰੂ ਯੁਵਾ ਕੇਂਦਰ ਵੱਲੋਂ ਮਿਲੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਯੂਥ ਅਫ਼ਸਰ ਰਾਹੁਲ ਸੈਣੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿਚ ਜਗਸੀਰ ਸਿੰਘ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਨੇ ਸਾਰਾ ਪ੍ਰਬੰਧ ਕੀਤਾ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਏਹੁ ਹਮਾਰਾ ਜੀਵਣਾ ਹੈ -86