(ਸਮਾਜ ਵੀਕਲੀ)
ਮੈਂ ਕਿਸ ਧਰਮ ਦਾ ਹਾਂ,
ਕੀ ਮੇਰੇ ਮੱਥੇ
ਲਿਖਿਆ ਹੈ…?
ਜੇ ਨਹੀਂ ਤਾਂ, ਫਿਰ
ਰੌਲ਼ਾ ਕਾਸਤੋਂ।
ਨੌਂ ਮਹੀਨੇ ਮਾਂ ਦੇ ਪੇਟ ‘ਚ,
ਮੈਨੂੰ ਕੋਈ ਧਰਮ ਨ੍ਹੀਂ ਲੱਭਾ
ਜਨਮਿਆਂ ਤਾਂ
ਧਰਮਾਂ ਚ ਵੰਡਿਆ ਗਿਆ
ਤਖ਼ਤੀ ਲੱਗ ਗਈ
ਮੇਰੇ ਨਾਂ ਪਿੱਛੇ
ਸਿੱਖ ਹਾਂ,ਤੇ ਫਿਰ ਜਾਤਾਂ ‘ਚ ਵੰਡ ਦਿੱਤਾ,
ਗੋਤਾਂ ਬਣ ਗਈਆਂ
ਕੀ ਦੂਸਰੀਆਂ ਕੌਮਾਂ ‘ਚ ਦਿਲ ਨ੍ਹੀਂ,
ਹਿੰਦੂ, ਮਸਲਿਮ ਜਾਂ ਈਸਾਈ
ਕੀ ਉਹ, ਸਾਡੇ ਦੁਸ਼ਮਣ ਹਨ?
ਬਸ ਵਹਿਮ, ਭਰਮ ਭੁਲੇਖਿਆਂ ਚੋਂ
ਕੱਢਿਆ ਸੀ, ਗੁਰੂ ਸਹਿਬਾਨਾਂ ਨੇ,
ਤੇ ਅਸੀਂ ਫਿਰ,
ਬਾਣੇ ਵੱਖੋ-ਵੱਖ ਪਾ ਲਏ,
ਇਸਤੇ ਸੋਚਣ ਦੀ ਲੋੜ ਹੈ,
ਨਫ਼ਰਤ, ਈਰਖਾ, ਸਾੜਾ,
ਭੜਕਾਕੇ ਰੋਟੀਆਂ ਸੇਕਣਾ
ਹੀ ਸਾਡੀ ਸੋਚ ਹੈ,
ਤਾਂ ਫਿਰ ਅਸੀਂ ਗ਼ਲਤ ਹਾਂ
ਸਾਡੀ ਵਿਚਾਰਧਾਰਾ ਹੀ
ਸਾਨੂੰ ਇੱਕ ਹੋਣ ਨਹੀਂ ਦੇਂਦੀ।
ਮੰਨ ਨੂੰ ਟਿਕਾ, ਭਟਕਣਾਂ ਤੋਂ
ਨਹੀਂ ਤਾਂ, ਭਟਕਦਾ ਭਟਕਦਾ
ਬੜੀ ਦੂਰ ਚਲਾ ਜਾਂਵੇਂਗਾ।
ਜਿੱਥੇ ਜਾਕੇ, ਮੁੜਨਾ
ਅਸੰਭਵ ਹੈ……..!!
ਸਾਬ੍ਹ ਲਾਧੂਪੁਰੀਆ।
ਜ਼ਿਲਾ-ਗੁਰਦਾਸਪੁਰ।
98558-31446
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly