ਨਵੀਂ ਦਿੱਲੀ (ਸਮਾਜਵੀਕਲੀ): ਡੋਪਿੰਗ ਦਾ ਸੰਤਾਪ ਹੰਢਾਉਣ ਵਾਲੀ ਵੇਟਲਿਫਟਰ ਸੰਜਿਤਾ ਚਾਨੂ ਨੂੰ ਆਖ਼ਰਕਾਰ ‘ਅਰਜੁਨ ਐਵਾਰਡ’ ਨਾਲ ਨਿਵਾਜਿਆ ਜਾਵੇਗਾ। ਦੋ ਵਾਰ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜਿੱਤਣ ਵਾਲੀ ਇਸ ਖਿਡਾਰਨ ਨੂੰ ਇਹ ਐਵਾਰਡ ਸਾਲ 2018 ’ਚ ਦਿੱਤਾ ਜਾਣਾ ਸੀ, ਜਿਸ ’ਤੇ ਰੋਕ ਲਾ ਦਿੱਤੀ ਗਈ ਸੀ। ਖੇਡ ਮੰਤਰਾਲੇ ਦੇ ਇੱਕ ਸੂਤਰ ਨੇ ਇਸ ਖਿਡਾਰਨ ਨੂੰ ਇਹ ਐਵਾਰਡ ਦੇਣ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ।