ਬਾਬਰੀ ਮਸਜਿਦ ਕੇਸ: ਦੋ ਹੋਰ ਦੋਸ਼ੀਆਂ ਦੇ ਬਿਆਨ ਕਲਮਬੰਦ

ਲਖਨਊ (ਸਮਾਜਵੀਕਲੀ):  ਬਾਬਰੀ ਮਸਜਿਦ ਕੇਸ ਦੀ ਸੁਣਵਾਈ ਕਰ ਰਹੀ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਦੋ ਦੋਸ਼ੀਆਂ ਦੇ ਬਿਆਨ ਕਲਮਬੰਦ ਕੀਤੇ ਜਦਕਿ ਤੀਜੇ ਦੋਸ਼ੀ ਨੂੰ ਬਿਆਨ ਦਰਜ ਕਰਵਾਉਣ ਲਈ ਸੰਮਨ ਭੇਜੇ। ਵਿਸ਼ੇਸ਼ ਜੱਜ ਐੱਸ ਕੇ ਯਾਦਵ ਨੇ ਜੈ ਭਗਵਾਨ ਗੋਇਲ ਅਤੇ ਅਮਰ ਨਾਥ ਗੋਇਲ ਦੇ ਬਿਆਨ ਰਿਕਾਰਡ ਕੀਤੇ ਅਤੇ ਦੋਸ਼ੀ ਪਵਨ ਕੁਮਾਰ ਪਾਂਡੇ ਨੂੰ ਸ਼ੁੱਕਰਵਾਰ ਨੂੰ ਅਦਾਲਤ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ। ਵਿਸ਼ੇਸ਼ ਜੱਜ ਨੇ ਖਾਸ ਤੌਰ ’ਤੇ ਪਾਂਡੇ ਨੂੰ ਅਦਾਲਤ ਅੱਗੇ ਪੇਸ਼ ਹੋਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਵੱਲੋਂ ਰਾਹਤ ਲਈ ਪਾਈ ਜਾਣ ਵਾਲੀ ਕੋਈ ਵੀ ਅਪੀਲ ਕਿਸੇ ਵੀ ਹਾਲਤ ’ਚ ਸਵੀਕਾਰ ਨਹੀਂ ਕੀਤੀ ਜਾਵੇਗੀ।

Previous articleਸੰਜਿਤਾ ਚਾਨੂ ਨੂੰ ਮਿਲੇਗਾ ‘ਅਰਜੁਨ ਐਵਾਰਡ’
Next articleਅਮਰੀਕੀ ਰਿਪੋਰਟ ਨੇ ਪਾਕਿ ਨੂੰ ਦਹਿਸ਼ਤਗਰਦਾਂ ਦੀ ਪਨਾਹਗਾਹ ਦੱਸਿਆ