ਭੋਪਾਲ (ਸਮਾਜਵੀਕਲੀ): ਭੋਪਾਲ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਅੱਜ ਇੱਥੇ ਪਾਰਟੀ ਦਫ਼ਤਰ ਵਿੱਚ ਭਾਰਤੀ ਜਨ ਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ਮੌਕੇ ਰੱਖੇ ਸਮਾਗਮ ਦੌਰਾਨ ਬੇਹੋਸ਼ ਹੋ ਗਈ। ਇਹ ਘਟਨਾ ਊਦੋਂ ਵਾਪਰੀ ਜਦੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰ ਸੀਨੀਅਰ ਭਾਜਪਾ ਆਗੂਆਂ ਵਲੋਂ ਮੁਖਰਜੀ ਨੂੰ ਇੱਥੇ ਪਾਰਟੀ ਦੇ ਸੂਬਾਈ ਹੈੱਡਕੁਆਰਟਰ ਵਿੱਚ ਰੱਖੇ ਸਮਾਗਮ ਮੌਕੇ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਸਨ। ਭੋਪਾਲ ਤੋਂ ਸਾਬਕਾ ਐੱਮਪੀ ਅਲੋਕ ਸੰਜਰ ਨੇ ਦੱਸਿਆ ਕਿ ਠਾਕੁਰ ਕਈ ਬਿਮਰੀਆਂ ਦਾ ਇਲਾਜ ਕਰਵਾ ਰਹੀ ਹੈ ਅਤੇ ਦਵਾਈਆਂ ਲੈ ਰਹੀ ਹੈ, ਜਿਸ ਕਾਰਨ ਊਸ ਨੂੰ ਚੱਕਰ ਆ ਗਿਆ ਹੋਵੇਗਾ। ਘਟਨਾ ਤੋਂ ਬਾਅਦ ਠਾਕੁਰ (50) ਨੂੰ ਘਰ ਲਿਜਾਇਆ ਗਿਆ। ਪਹਿਲਾਂ ਐਤਵਾਰ ਨੂੰ ਠਾਕੁਰ ਨੇ ਆਪਣੇ ਸਿਹਤ ਸਬੰਧੀ ਮਸਲਿਆਂ ਦਾ ਕਾਰਨ ਜੇਲ੍ਹ ਵਿੱਚ ਹੋਇਆ ‘ਤਸ਼ੱਦਦ’ ਦੱਸਿਆ ਸੀ।
HOME ਪ੍ਰੱਗਿਆ ਠਾਕੁਰ ਬੇਹੋਸ਼ ਹੋਈ