ਸਮਾਰਟ ਸਕੂਲ ਹੰਬੜ੍ਹਾਂ ਵਿਖੇ ਸਹੀਦੀ ਸਮਾਗਮ ਦਾ ਆਯੋਜਨ

(ਸਮਾਜ ਵੀਕਲੀ) : ਕਲਗੀਧਰ ਪਿਤਾ ਗੁਰੁ ਗੋਬਿੰਦ ਸਿੰਘ ਦੇ ਚਾਰ ਸਾਹਿਬਜਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸਕੂਲ ਇੰਚਾਰਜ ਮੈਡਮ ਜਯਾ ਪ੍ਰਵੀਨ ਅਤੇ ਪੰਜਾਬੀ ਲੈਕਚਰਾਰ ਰਾਜਵੀਰ ਸਿੰਘ ਦੀ ਅਗਵਾਈ ਅਤੇ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਦੀ ਸੁਚੱਜੀ ਦੇਖ ਰੇਖ ਹੇਠ ਕਰਵਾਇਆ ਗਿਆ।ਇਸ ਸਮਾਗਮ ਵਿੱਚ ਲੈਕਚਾਰ ਹਿਸਟਰੀ ਦਵਿੰਦਰ ਸਿੰਘ ਤਲਵੰਡੀ ਕਲਾਂ ਅਤੇ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਸਿੱਖ ਇਤਿਹਾਸ ਵਿੱਚ ਸਰਬੰਸਦਾਨੀ ਗੁਰੁ ਗੋਬਿੰਦ ਸਿੰਘ ਜੀ ਦੇ ਪਿਤਾ,ਮਾਤ ਅਤੇ ਸਾਹਿਬਜਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਬਾਰੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।

ਸਮੂਹ ਜਮਾਤਾਂ ਦੇ ਵਿਦਿਆਰਥੀਆਂ ਮਨਪ੍ਰੀਤ ਕੌਰ,ਸ਼ੀਲੂ,ਅਮਨਦੀਪ ਕੌਰ,ਗੁਰਪ੍ਰੀਤ ਕੌਰ,ਅਭਿਜੀਤ ਕੁਮਾਰ ,ਜਸਪ੍ਰੀਤ ਕੌਰ, ਦਿਵਿਆ, ਨੇਹਾ, ਜਸਪ੍ਰੀਤ ਕੌਰ ਨੇ ਸਿੱਖੀ ਅਤੇ ਸਿੱਖ ਇਤਿਹਾਸ ਨਾਲ ਓਤ-ਪੋਤ ਕਵਿਤਾਵਾਂ,ਗੀਤ ਅਤੇ ਭਾਸਣ ਦਿੱਤੇ ਤਾਂ ਤੇਜਿੰਦਰ ਸਿੰਘ ,ਹਰਮਨਦੀਪ ਸਿੰਘ,ਜਸਜੀਤ ਸਿੰਘ ,ਕਰਿਸ਼ ਦੇ ਕੇਸਾਂ ਤੇ ਪਗੜੀ ਦੀ ਸੰਭਾਲ ਵਿਸ਼ੇ ‘ਤੇ ਨਾਟਕ ਤੋਂ ਇਲਾਵਾ ਕਿਰਨਦੀਪ ਕੌਰ ਤੇ ਸੁਖਮਨੀ ਦੀ ਕਵੀਸ਼ਰੀ ਨੇ ਸਰੋਤਿਆਂ ਨੂੰ ਖੂਬ ਕੀਲਿਆ।ਇਸ ਮੌਕੇ ਤੇ ਲੈਕ.ਰਾਜਵੀਰ ਸਿੰਘ.ਦਵਿੰਦਰ ਸਿੰਘ,ਮਲਕਿੰਦਰ ਸਿੰਘ,ਭਾਰਤ ਭੂਸ਼ਣ,ਵਿਕਾਸ ਸ਼ਰਮਾਂ, ਹਰਭਿੰਦਰ ਸਿੰਘ ਮੁੱਲਾਂਪੁਰ, ਨਵੀਨ, ਰਾਜੀਵ ਕੁਮਾਰ, ਇੰਦਰਜੀਤ ਸਿੰਘ, ਜਗਜੀਤ ਸਿੰਘ,ਹਰਪ੍ਰੀਤ ਕੋਰ,ਅਮਰਜੀਤ ਕੌਰ,ਕਲਪਨਾ ਕੌਸ਼ਲ, ਸੀਮਾ ਸ਼ਰਮਾਂ, ਨੇਹਾ ਅਗਰਵਾਲ, ਹਰਮੀਤ ਕੌਰ,ਸੋਨੀਆ ਸਹਿਗਲ,ਅਮਨਦੀਪ ਕੌਰ ਤੇ ਹੋਰ ਅਧਿਆਪਕ ਹਾਜਰ ਸਨ।

 

Previous articleਘਰ ਪਰਤਣ ਨੂੰ ਜੀਅ ਕਰਦਾ।
Next articleਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਹਲਵਾਰਾ ਵਿਖੇ “ਕੰਪਿਊਟਰ ਸਾਇੰਸ ਮੇਲਾ” ਲਗਾਇਆ