ਨਿਊ ਯਾਰਕ (ਸਮਾਜਵੀਕਲੀ): ਭਾਰਤੀ ਮੂਲ ਦੇ ਅਮਰੀਕੀ ਪ੍ਰੋਫੈਸਰ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਵਿੱਚ ਕਰੋਨਾਵਾਇਰਸ ਮਹਾਮਾਰੀ ਕਾਰਨ ਮੌਤ ਦੇ ਮੂੰਹ ਵਿੱਚ ਜਾਣ ਵਾਲਿਆਂ ਦਾ ਅੰਕੜਾ ਸਤੰਬਰ ਤੱਕ ਦੋ ਲੱਖ ਨੂੰ ਛੂਹ ਜਾਵੇਗਾ। ਹਾਵਰਡ’ਜ਼ ਗਲੋਬਲ ਹੈਲਥ ਇੰਸਟੀਚਿਊਟ ਦੇ ਮੁਖੀ ਅਸ਼ੀਸ਼ ਝਾਅ ਨੇ ਸੀਐੱਨਐੱਨ ਨੂੰ ਬੁੱਧਵਾਰ ਨੂੰ ਕਿਹਾ ਕਿ ਊਹ ਲੋਕਾਂ ਨੂੰ ਡਰਾਊਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਗੋਂ ਸਾਰਿਆਂ ਨੂੰ ਅਪੀਲ ਕਰ ਰਹੇ ਹਨ ਕਿ ਮਾਸਕ ਪਹਿਨ ਕੇ ਰੱਖੋ ਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰੋ। ਊਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਟੈਸਟਿੰਗ ਕੀਤੀ ਜਾਵੇ। ਝਾਅ ਨੇ ਕਿਹਾ ਕਿ ਜੋ ਲੋਕ ਇਹ ਆਸ ਕਰਦੇ ਹਨ ਕਿ ਕਰੋਨਾ ਕੇਸਾਂ ਵਿੱਚ ਨਾਟਕੀ ਢੰਗ ਨਾਲ ਨਿਘਾਰ ਆ ਜਾਵੇ।