ਅੰਮ੍ਰਿਤਸਰ (ਸਮਾਜਵੀਕਲੀ): ਗੁਰੂ ਕੀ ਨਗਰੀ ਵਿਚ ਕਰੋਨਾ ਦਾ ਕਹਿਰ ਨਿਰੰਤਰ ਵਧ ਰਿਹਾ ਹੈ ਅਤੇ ਅੱਜ ਕਰੋਨਾ ਦੇ 36 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ, ਜਿਸ ਨਾਲ ਇਥੇ ਜ਼ੇਰੇ ਇਲਾਜ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 173 ਹੋ ਗਈ ਹੈ।
ਸਿਹਤ ਵਿਭਾਗ ਮੁਤਾਬਕ ਇਨ੍ਹਾਂ ਨਵੇਂ ਮਰੀਜ਼ਾਂ ਵਿੱਚੋਂ 17 ਮਰੀਜ਼ ਅਜਿਹੇ ਹਨ, ਜਿਨ੍ਹਾਂ ਦਾ ਯਾਤਰਾ ਜਾਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਫਲੂ ਕਾਰਨ ਪੀੜਤ ਹੋਏ ਹਨ। ਇਨ੍ਹਾਂ ਵਿਚੋਂ ਦੋ ਗੇਟ ਹਕੀਮਾਂ, ਤਿੰਨ ਗੇਟ ਖਜ਼ਾਨਾ, ਇਕ ਕੋਰਟ ਹਰਨਾਮ ਸਿੰਘ, ਇਕ ਨਮਕ ਮੰਡੀ, ਦੋ ਮਹਾਂ ਸਿੰਘ ਗੇਟ, ਇਕ ਗੰਗਾ ਐਨਕਲੇਵ, ਇਕ ਕਟੜਾ ਸਫੈਦ, ਇਕ ਭਗਤਾਂਵਾਲਾ, ਇਕ ਕੋਟ ਖਾਲਸਾ, ਇਕ ਪੁਤਲੀਘਰ, ਇਕ ਢਾਬ, ਇਕ ਰਾਮ ਤੀਰਥ ਰੋਡ ਸਥਿਤ ਕਲੋਨੀ ਅਤੇ ਇਕ ਵੇਰਕਾ ਇਲਾਕੇ ਨਾਲ ਸਬੰਧਤ ਹਨ।
18 ਨਵੇਂ ਪਾਜ਼ੇਟਿਵ ਮਰੀਜ਼ ਅਜਿਹੇ ਹਨ, ਜੋ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਹਨ। ਇਨ੍ਹਾਂ ਵਿਚੋਂ ਤਿੰਨ ਪਾਰਕ ਲੇਨ, ਤਿੰਨ ਗੇਟ ਖਜ਼ਾਨਾ, ਦੋ ਗੇਟ ਹਕੀਮਾਂ, ਤਿੰਨ ਗਲੀ ਜੱਟਾਂ ਵਾਲੀ, ਤਿੰਨ ਸ਼ਾਸ਼ਤਰੀ ਮਾਰਕੀਟ ਨਾਲ ਸਬੰਧਤ ਹਨ। ਜਦੋਂਕਿ ਦੋ ਪਿੰਡ ਦੂਲੋ ਨੰਗਲ ਅਤੇ ਦੋ ਬਿਆਸ ਨਾਲ ਸਬੰਧਤ ਮਰੀਜ਼ ਹਨ। ਇਸ ਵੇਲੇ ਕੁਲ ਕਰੋੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 578 ਹੋ ਗਈ ਹੈ, ਜਿਨ੍ਹਾਂ ਵਿੱਚੋਂ 390 ਠੀਕ ਹੋ ਕੇ ਘਰਾਂ ਨੂੰ ਪਰਤ ਚੁਕੇ ਹਨ। ਹੁਣ ਤਕ ਜ਼ਿਲ੍ਹੇ ਵਿੱਚ ਕਰੋਨਾ ਕਾਰਨ 15 ਮੌਤਾਂ ਹੋ ਚੁਕੀਆਂ ਹਨ।