ਕਰੋਨਾ ਡਿਉੂਟੀ ਦੌਰਾਨ ਪੁਲੀਸ ਮੁਲਾਜ਼ਮ ਦੀ ਮੌਤ

ਹੁਸ਼ਿਆਰਪੁਰ (ਸਮਾਜਵੀਕਲੀ):   ਕਰੋਨਾ ਮਹਾਮਾਰੀ ਦੇ ਚੱਲਦੇ ਲਗਾਤਾਰ ਡਿਉੂਟੀ ਦੇ ਰਹੇ ਮੁਲਾਜ਼ਮਾਂ ਉਤੇ ਕੰਮ ਦਾ ਤਣਾਅ ਹਾਵੀ ਹੁੰਦਾ ਜਾ ਰਿਹਾ ਹੈ। ਅੱਜ ਸਵੇਰੇ 3 ਵਜੇ ਦੇ ਕਰੀਬ ਸਿਵਲ ਹਸਪਤਾਲ ਹੁਸ਼ਿਆਰਪੁਰ ਐਮਰਜੈਸੀ ਵਿਚ ਕਰੋਨਾ ਡਿਉੂਟੀ ਦੌਰਾਨ ਇਕ ਹੋਮ ਗਾਰਡ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਹੋਮਗਾਰਡ ਜੁਗਿੰਦਰ ਸਿੰਘ ਨੇ ਦੱਸਿਆ ਕਿ ਊਸ ਦਾ ਸਾਥੀ ਕੁਲਵੰਤ ਸਿੰਘ ਥਾਣਾ ਗੜ੍ਹਸੰਕਰ ਵਿੱਚ ਤਾਇਨਾਤ ਸੀ ਤੇ ਲਗਾਤਾਰ 1 ਜੂਨ ਤੋਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਡਿਉੂਟੀ ਦੇ ਰਿਹਾ ਸੀ। ਸਵੇਰੇ 3 ਵਜੇ ਦੇ ਕਰੀਬ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਕੁਝ ਦੇਰ ਆਰਾਮ ਕਰਨੀ ਚਾਹੁੰਦਾ ਹੈ ਤੇ ਉਹ ਐਮਰਜੈਂਸੀ ਵਿੱਚ ਹੀ ਸੈਲਫ ’ਤੇ ਪੈ ਗਿਆ ਤੇ ਕੁਝ ਸਮੇਂ ਬਾਅਦ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਅਨੁਸਾਰ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

Previous articleਅੰਮ੍ਰਿਤਸਰ ’ਚ ਕਰੋਨਾ ਦੇ 36 ਨਵੇਂ ਕੇਸ ਆਏ
Next articleਲਸ਼ਕਰ ਦੇ ਦਹਿਸ਼ਤਗਰਦਾਂ ਦਾ ਪੰਜ ਰੋਜ਼ਾ ਰਿਮਾਂਡ