ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ

(ਸਮਾਜ ਵੀਕਲੀ)

ਸ਼ਹੀਦ ਉੱਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਇੱਕ ਅਜਿਹਾ ਨਾਮ ਹੈ ਜੋ ਅਸਮਾਨ ਦੀ ਹਿੱਕ ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਗੁਰੂ ਸਹਿਬਾਨ ਦਾ ਕਥਨ ਹੈ ਜਣਨੀ ਜੇ ਤੂੰ ਜਨਮ ਦੇਣਾ ਹੈ ਤਾਂ ਕਿਸੇ ਭਗਤ, ਸੁਰਮੇ ਦਾਤੇ ਨੂੰ ਦਵੀ ਨਹੀਂ ਤਾਂ ਕਿਸੇ ਬੁਰੀ ਆਤਮਾ ਨੂੰ ਜਨਮ ਦੇਣ ਨਾਲ ਤਾ ਬਾਝ ਹੀ ਚੰਗੀ ਹੈ। ਅੱਜ ਗੱਲ ਕਰਦੇ ਹਾਂ ਪੰਜਾਬ ਦੇ ਅਜਿਹੇ ਹੀ ਬੱਬਰ ਸ਼ੇਰ ਦੀ ਜਿਸ ਦੀ ਦਹਾੜ ਦੀਆਂ ਗੂੰਜਾਂ ਨਾਲ ਲੰਡਨ ਕੰਬ ਗਿਆ ਸੀ । ਇਸ ਸੂਰਮੇ ਦਾ ਨਾਮ ਸੀ ਸ਼ੇਰ ਸਿੰਘ ਜਿਸ ਦਾ ਜਨਮ ਸੰਗਰੂਰ ਦੇ ਕਸਬੇ ਸੁਨਾਮ ਵਿਚ ਹੋਇਆ । ਊਧਮ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਟਹਿਲ ਸਿੰਘ ਜੰਮੂ ਘਰਾਣਾ (ਕਬੋਜ਼) ਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ ਊਧਮ ਸਿੰਘ ਦਾ ਇੱਕ ਵੱਡਾ ਵੀਰ ਜੀ ਜਿਸਦਾ ਨਾਮ ਮੁਕਤਾ ਸਿੰਘ ਸੀ। ਊਧਮ ਸਿੰਘ ਦਾ ਪਿਤਾ ਸਰਦਾਰ ਟਹਿਲ ਸਿੰਘ ਜੰਮੂ ਅੱਤ ਗਰੀਬ ਪਰਿਵਾਰ ਵਿਚੋਂ ਸੀ ਤੇ ਉਹ ਗੋਰੀ ਹਕੂਮਤ ਦੇ ਰਾਜ ਵਿਚ ਰੇਲਵੇ ਵਿਭਾਗ ਵਿੱਚ ਕੰਮ ਕਰਦਾ ਸੀ।

ਬਚਪਨ ਵਿੱਚ ਹੀ ਊਧਮ ਸਿੰਘ ਦੀ ਮਾਤਾ ਹਰਨਾਮ ਕੌਰ ਦਾ ਦਿਹਾਂਤ ਹੋ ਗਿਆ। ਟਹਿਲ ਸਿੰਘ ਆਪਣੇ ਦੋਨਾਂ ਪੁੱਤਰਾਂ ਨਾਲ ਅੰਮ੍ਰਿਤਸਰ ਆਪਣੇ ਭਰਾ ਚੰਚਲ ਸਿੰਘ ਕੋਲ ਆ ਗਿਆ। ਚੰਚਲ ਸਿੰਘ ਕੋਲ ਆਇਆ ਨੂੰ ਅਜੇ ਥੋੜਾ ਸਮਾਂ ਹੋਇਆ ਸੀ ਕਿ ਊਧਮ ਸਿੰਘ ਦੇ ਪਿਤਾ ਟਹਿਲ ਸਿੰਘ ਦਾ ਵੀ ਦਿਹਾਂਤ ਹੋ ਗਿਆ ਤੇ ਸ਼ੇਰ ਸਿੰਘ (ਊਧਮ ਸਿੰਘ) ਅਤੇ ਮੁਕਤਾ ਸਿੰਘ ਅਨਾਥ ਹੋ ਗਏ। ਚੰਚਲ ਸਿੰਘ ਦਾ ਆਪਣਾ ਪਰਿਵਾਰ ਵੀ ਸੀ ਤੇ ਘਰ ਦੀ ਮਾਲੀ ਹਲਾਤ ਵੀ ਪਤਲੀ ਸੀ ਚੰਚਲ ਸਿੰਘ ਨੇ ਆਪਣੇ ਭਤੀਜਿਆਂ ਨੂੰ ਅੰਮ੍ਰਿਤਸਰ ਦੇ ਚੀਫ ਖਾਲਸਾ ਦੀਵਾਨ ਹਾਲ ਵਿਚ ਪੜਨ ਲਈ ਭਰਤੀ ਕਰਵਾ ਦਿੱਤਾਇਥੇ ਸ਼ੇਰ ਸਿੰਘ ਦਾ ਨਾਮ ਊਧਮ ਸਿੰਘ ਰੱਖਿਆ ਗਿਆ ਤੇ ਮੁਕਤਾ ਸਿੰਘ ਦਾ ਨਾਮ ਸਾਧੂ ਸਿੰਘ ਊਧਮ ਸਿੰਘ ਅਜੇ ਪੜ੍ਹਾਈ ਕਰ ਰਿਹਾ ਸੀ ਕਿ ਉਸਦਾ ਭਰਾ ਸਾਧੂ ਸਿੰਘ ਵੀ ਪਰਲੋਕ ਸੁਧਾਰ ਗਿਆ। ਊਧਮ ਸਿੰਘ ਜਤੀਮ ਹੋ ਗਿਆ ਤੇ ਉਸਨੇ ਦਸਵੀਂ ਕਰਨ ਤੋਂ ਬਾਅਦ ਪੜਾਈ ਛੱਡ ਦਿਤੀ।

ਅੰਮ੍ਰਿਤਸਰ ਸ਼ਹਿਰ ਵਿੱਚ ਡਾਕਟਰ ਸਤਪਾਲ ਤੇ ਡਾਕਟਰ ਸੈਫੂਦੀਨ ਕਿਚਲੂ ਦੀ ਅਗਵਾਈ ਹੇਠ ਅੰਗਰੇਜੀ ਸਾਮਰਾਜ ਦੇ ਕਾਲੇ ਕਨੂੰਨ ਨੂੰ ਲੈ ਕੇ ਅੰਦੋਲਨ ਹੋਇਆ ਅੰਗਰੇਜ਼ੀ ਸਰਕਾਰ ਵੱਲੋਂ ਭਾਰਤ ਮਾਂ ਦੇ ਇਨਾਂ ਦੋਨਾਂ ਲਾਲਾਂ ਨੂੰ ਗਿਰਫਤਾਰ ਕਰ ਲਿਆ ਗਿਆ । ਅਪ੍ਰੈਲ 1919 ਨੂੰ ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਨੇ ਬਗੇਡੀਅਰ ਰਿਜਨਲ ਹੈਰੀ ਡਾਇਰ ਦੀ ਕਮਾਂਡ ਹੇਠ ਅੰਮ੍ਰਿਤਸਰ ਫੌਜ ਦੇ ਹਵਾਲੇ ਕਰ ਦਿੱਤਾ। ਅੰਮ੍ਰਿਤਸਰ ਜਲਿਆਂ ਵਾਲਾ ਬਾਗ ਵਿਚ ਲੋਕਾਂ ਵੱਲੋਂ ਇੱਕ ਭਾਰੀ ਜਲਸਾ ਕੀਤਾ ਗਿਆ ਜਿਸ ਤੇ (ਡਾਇਰ ਵੱਲੋਂ ਨਾ ਖਤਮ ਹੋਣ ਤਕ ਸਾਂਤ ਅੰਦੋਲਨ ਕਰ ਰਹੇ ਲੋਕਾਂ ਤੇ ਗੋਲੀਆਂ ਦਾ ਮੀਂਹ ਵਰਾਇਆ ਗਿਆ ਇਸ ਜਗਾ ਇਕੋ ਇਕ ਰਸਤਾ ਸੀ ਤੇ ਉਹ ਵੀ ਅੰਗਰੇਜ਼ ਪੁਲਿਸ ਵੱਲੋਂ ਰੋਕਿਆ ਹੋਇਆ ਸੀ। ਲੋਕਾਂ ਵੱਲੋਂ ਜਾਨ ਬਚਾਉਣ ਲਈ ਕੀਤੇ ਜਤਨ ਕੰਮ ਨਾ ਆਏ ਕੁਝ ਲੋਕਾਂ ਵੱਲੋਂ ਜ਼ਿਲਿਆਂ ਵਾਲੇ ਬਾਗ ਦੇ ਖੂਹ ਵਿੱਚ ਛਾਲਾਂ ਮਾਰੀਆਂ ਗਈਆਂ ਤੇ ਬਾਕੀ ਗੋਲੀਆਂ ਨਾਲ ਸ਼ਹੀਦ ਤੇ ਜ਼ਖ਼ਮੀ ਕਰ ਦਿੱਤੇ ਗਏ।

ਊਧਮ ਸਿੰਘ ਇਸ ਕਾਂਡ ਸਮੇਂ ਜਲਿਆਂ ਵਾਲਾ ਬਾਗ ਵਿਚ ਲੋਕਾਂ ਨੂੰ ਪਾਣੀ ਪਿਲਾ ਰਿਹਾ ਸੀ। ਗੋਰੀ ਸਰਕਾਰ ਦਾ ਜੁਰਮ ਸੂਰਮੇ ਤੋਂ ਸਹਾਰਿਆ ਨਾ ਗਿਆ ਤੇ ਸੁਰਮੇ ਨੇ ਜਲਿਆਂਵਾਲਾ ਬਾਗ ਦੇ ਕਾਤਲਾਂ ਨੂੰ ਸੋਧਾ ਲਾਉਣ ਦੀ ਕਸਮ ਉਠਾ ਲਈ। ਮਾਸਟਰ ਮੋਤਾ ਸਿੰਘ ਨਾਲ ਰਲਕੇ ਗਦਰ ਅਖਬਾਰ ਕਢਿਆ ਤੇ ਗਦਰ ਪਾਰਟੀ ਜੁਆਇਨ ਕੀਤੀ ‘ ਊਧਮ ਸਿੰਘ ਨੇ ਅਫਰੀਕਾ ਅਮਰੀਕਾ, ਦੇਸ਼ਾਂ ਦਾ ਦੌਰਾ ਕੀਤਾ ਤੇ ਵਿਦੇਸ਼ਾਂ ਵਿਚ ਕ੍ਰਾਂਤੀ ਦੀ ਮਿਸਾਲ ਜਗਾਈ ਊਧਮ ਸਿੰਘ ਨੇ ਹਰ ਮਜ਼ਦੂਰ ਵਰਕਰ ਲਈ ਕੰਮ ਕੀਤਾ ਚਾਹੇ ਉਹ ਦੇਸ਼ ਦਾ ਹੋਵੇ ਜਾਂ ਵਿਦੇਸ਼ ਦਾ ਉਹ ਗੌਰੀ ਹਕੂਮਤ ਦੇ ਤਾਨਾਸ਼ਾਹੀ ਰਵਈਏ ਦੇ ਖਿਲਾਫ ਸੀ । ਊਧਮ ਸਿੰਘ ਵਿਦੇਸ਼ ਵਿਚੋਂ ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ, ਅਤੇ ਹੋਰ ਕ੍ਰਾਂਤੀਕਾਰੀਆਂ ਨੂੰ ਪੈਸਾ ਅਤੇ ਹਥਿਆਰ ਭੇਜਦਾ ਸੀ। ਅਮਰੀਕਾ ਤੋਂ ਭਾਰਤ ਆਉਣ ਤੇ ਊਧਮ ਸਿੰਘ ਨੂੰ ਕ੍ਰਾਂਤੀਕਾਰੀਆਂ ਨੂੰ ਹਥਿਆਰ ਸਪਲਾਈ ਕਰਨ ਤੇ 4 ਸਾਲ ਦੀ ਸਜ਼ਾ ਸੁਣਾਈ ਗਈ।

ਇਸੇ ਦੌਰਾਨ ਭਾਰਤ ਸਿੰਘ, ਰਾਜਗੁਰ, ਸੁਖਦੇਵ ਨੂੰ ਗੋਰੀ ਸਰਕਾਰ ਵੱਲੋਂ ਫਾਂਸੀ ਦੇਣ ਦਾ ਸਮਾਚਾਰ ਊਧਮ ਸਿੰਘ ਨੂੰ ਜੇਲ੍ਹ ਵਿਚ ਮਿਲਿਆ। ਊਧਮ ਸਿੰਘ ਆਪਣੀ ਕਸ਼ਮ ਜਲਦ ਪੂਰੀ ਕਰਨਾ ਚਾਹੁੰਦਾ ਸੀ ਉਸ ਨੇ ਹੋਰ ਨਾਮ ਤੇ ਪਾਸਪੋਰਟ ਬਣਾ ਕੇ ਇੰਗਲੈਂਡ ਨੂੰ ਚਾਲੇ ਪਾ ਦਿਤੇ ਇੰਗਲੈਂਡ ਪਹੁੰਚਣ ਤੇ ਉਸ ਦੀ ਮੁਲਾਕਾਤ ਇਕ ਕ੍ਰਾਂਤੀਕਾਰੀ ਅੰਗਰੇਜ਼ ਔਰਤ ਜੋ ਆਇਰਲੈਂਡ ਦੀ ਵਸਨੀਕ ਸੀ ਜਿਸਦਾ ਨਾਮ ਰੋਜ ਪਾਮਾ ਸੀ ਨਾਲ ਹੋਈ। ਇਥੇ ਹੀ ਊਧਮ ਸਿੰਘ ਨੂੰ ਇਕ ਪੰਜਾਬੀ ਸ਼ਿਵ ਸਿੰਘ ਜੌਹਲ ਦੇ ਘਰ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਇਗਲੈਂਡ ਦੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਇੱਕ ਦਿਨ ਊਧਮ ਸਿੰਘ ਨੂੰ ਪਤਾ ਲਗਾ ਕੇ ਪੰਜਾਬ ਦਾ ਸਾਬਕਾ ਗਵਰਨਰ ਸਰ ਮਾਈਕਲ ਓਡਵਾਇਰ ਕੈਕਸਟਨ ਹਾਲ ਲੰਡਨ ਵਿਖੇ ਭਾਸ਼ਨ ਦੇਣ ਆ ਰਿਹਾ ਹੈ ਤਾਂ ਸੂਰਮੇ ਨੇ ਬੁੱਕ ਕੱਟ ਕੇ ਵਿੱਚ ਪਸਤੌਲ ਲੁੱਕਾ ਲਿਆ ਤੇ ਲੰਮਾ ਕੋਟ ਤੇ ਹੈਟ ਪਾ ਕੇ ਕੈਕਸਟਨ ਹਾਲ ਵਿਚ ਪਹੁੰਚ ਗਿਆ।

ਜਿਉਂ ਹੀ ਸਰ ਮਾਈਕਲ ਓਡਵਾਇਰ ਨੇ ਭਾਸ਼ਨ ਸ਼ੁਰੂ ਕੀਤਾ ਤਾਂ ਊਧਮ ਸਿੰਘ ਨੇ ਪਸਤੌਲ ਕੱਢਿਆ ਤੇ ਸਰ ਮਾਈਕਲ ਓਡਵਾਇਰ ਤੇ ਫਾਇਰਿੰਗ ਕੀਤੀ ਜਿਸ ਵਿੱਚ ਸਰ ਮਾਈਕਲ ਓਡਵਾਇਰ ਮਰ ਗਿਆ। ਊਧਮ ਸਿੰਘ ਨੇ ਭੱਜਣ ਦੀ ਬਜਾਏ ਗਿਰਫਤਾਰੀ ਦੇ ਦਿੱਤੀ ਤੇ ਇਗਲੈਂਡ ਵਿਚ ਊਧਮ ਸਿੰਘ ਦਾ ਕੇਸ ਚਲਿਆ ਜਿਸ ਵਿੱਚ ਊਧਮ ਸਿੰਘ ਨੇ ਕਿਹਾ ਮੈਂ : ਜਲਿਆਂ ਵਾਲਾ ਬਾਗ ਦੇ ਨਿਹੱਥੇ ਲੋਕਾਂ ਦੇ ਕਾਤਲ ਨੂੰ ਮਾਰ ਕੇ ਬਦਲਾ ਲੈ ਲਿਆ ਹੈ। ਤੁਸੀਂ ਫਾਂਸੀ ਦੇ ਕੇ ਆਪਣਾ ਫਰਜ਼ ਨਿਭਾਉ ਊਧਮ ਸਿੰਘ ਨੇ ਅਦਾਲਤ ਨੂੰ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ ਸੀ ਅੰਤ 31 ਜੁਲਾਈ 1940 ਨੂੰ ਸਵੇਰ ਦੇ 8:43 ਮਿੰਟ ਤੋਂ ਇੰਗਲੈਂਡ ਦੀ ਪੈਨਟਲਵਿਲਾ ਜੇਲ ਵਿੱਚ ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਨੂੰ ਫਾਂਸੀ ਤੇ ਲਟਕਾਇਆ ਗਿਆ। ਇਸ ਤਰਾਂ ਸੂਰਮੇ ਨੇ ਆਪਣਾ ਪ੍ਰਣ ਪੂਰਾ ਕਰਦਿਆ ਹਸਦੇ ਹਸਦੇ ਫਾਂਸੀ ਦਾ ਰੱਸਾ ਚੁੰਮਿਆ ਤੇ ਇਨਕਲਾਬ ਜ਼ਿੰਦਾਬਾਦ ਦੀ ਜੋਤ ਜਗਾ ਦਿਤੀ।

ਪੇਸ਼ਕਸ਼ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਪਿੰਡ ਰਸੂਲਪੁਰ,

ਮਹਿਤਪੁਰ ਤਹਿਸੀਲ ਨਕੋਦਰ ਜਿਲਾ ਜਲੰਧਰ

ਮੋਬਾਈਲ ਫੋਨ 9814601638

 

 

Previous articleਨਿਰੋਗੀ ਜੀਵਨ ਤੇ ਲੰਬੀ ਉਮਰ (ਤੀਜਾ ਅੰਕ)
Next articleਸਾਡੀ ਸਿੱਖੀ