ਜੋੋ ਸਭ ਕੁਝ ਭੁੱਲ ਕੇ / ਗ਼ਜ਼ਲ

(ਸਮਾਜ ਵੀਕਲੀ)

ਜੋ ਸਭ ਕੁਝ ਭੁੱਲ ਕੇ ਸਾਡੇ ਘਰ ਆਏ ਨੇ,
ਖੁੱਲੇ੍ਹ ਦਿਲ ਨਾਲ ਅਸੀਂ ਉਹ ਗਲ ਲਾਏ ਨੇ।

ਮਾਲੀ ਉਹਨਾਂ ਨੂੰ ਪਾਣੀ ਹੀ ਨਹੀਂ ਦਿੰਦਾ,
ਤਾਂ ਹੀ ਗੁਲਸ਼ਨ ਦੇ ਬੂਟੇ ਮੁਰਝਾਏ ਨੇ।

ਉਹਨਾਂ ਨੂੰ ਸ਼ੁੱਧ ਹਵਾ ਨਹੀਂ ਮਿਲਣੀ ਯਾਰੋ,
ਜਿਹਨਾਂ ਸੜਕਾਂ ਉੱਤੋਂ ਰੁੱਖ ਕਟਵਾਏ ਨੇ।

ਹਾਕਮ ਨੇ ਲੋਕਾਂ ਨੂੰ ਆਪਸ ਵਿੱਚ ਵੰਡ ਕੇ,
ਆਪਣੇ ਦਿਨ ਤੇ ਰਾਤ ਹੁਸੀਨ ਬਣਾਏ ਨੇ।

ਉਹ ਸੜਕਾਂ ਤੇ ਧੱਕੇ ਖਾਂਦੇ ਫਿਰਦੇ ਨੇ,
ਜਿਹਨਾਂ ਨੇ ਘਰ ਮਿਹਨਤ ਨਾਲ ਬਣਾਏ ਨੇ।

ਜਿਹੜੇ ਜ਼ੁਬਾਨ ਚਲਾਂਦੇ ਨੇ ਕੈਂਚੀ ਵਾਂਗਰ,
ਉਹਨਾਂ ਨੇ ਆਪਣੇ ਘਰ ਨਰਕ ਬਣਾਏ ਨੇ।

ਖੁਸ਼ੀਆਂ ਸਾਡੇ ਵਿਹੜੇ ਆਣਗੀਆਂ ਛੇਤੀ,
ਹਾਲੇ ਤਾਂ ਸਾਡੇ ਹਿੱਸੇ ਗਮ ਆਏ ਨੇ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Previous articlePakistan again violates ceasefire on LoC in J&K
Next articleਭਾਰਤ ਸਰਕਾਰ ਵੱਲੋਂ ਦਿਨਕਰ ਗੁਪਤਾ ਡਾਇਰੈਕਟਰ ਜਨਰਲ / ਡੀਜੀਈ ਦੀ ਸੂਚੀ ਵਿਚ ਸ਼ਾਮਲ