ਸੁੰਨੜਵਾਲ ਵਿੱਚ ਸਲਾਨਾ ਛਿੰਝ ਮੇਲਾ 16 ਮਾਰਚ ਨੂੰ :- ਸਰਪੰਚ ਤਰਲੋਚਨ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਪਿੰਡ ਸੁੰਨੜਵਾਲ ਵਿੱਚ ਸਲਾਨਾ  ਛਿੰਝ ਮੇਲਾ ਕਰਵਾਉਣ ਲਈ ਪਿੰਡ ਵਾਸੀਆਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਸਰਪੰਚ ਤਰਲੋਚਨ ਸਿੰਘ ਗੋਸ਼ੀ, ਸ: ਜਰਨੈਲ ਸਿੰਘ ਮੇਜਰ ਛਿੰਝ ਮੇਲਾ ਪ੍ਰਧਾਨ, ਸ: ਅਵਤਾਰ ਸਿੰਘ ਪੰਚ, ਸ: ਸੰਤੋਖ ਸਿੰਘ ਪੰਚ, ਸ: ਜਸਪਾਲ ਸਿੰਘ ਪੰਚ, ਮਾਸਟਰ  ਸੁਖਦਿਆਲ ਸਿੰਘ ਝੰਡ, ਸ: ਜਸਵਿੰਦਰ ਸਿੰਘ ਬਿੰਦੂ,ਬਲਦੇਵ ਸਿੰਘ ਦੇਬੀ , ਸ: ਤਰਸੇਮ ਸਿੰਘ, ਸੁਖਦੇਵ ਸਿੰਘ ਲਾਡੀ, ਸ: ਬਲਕਾਰ ਸਿੰਘ, ਸ: ਗੁਰਨਾਮ ਸਿੰਘ, ਸ: ਸਰਬਜੀਤ ਸਿੰਘ , ਸ਼੍ਰੀਮਤੀ ਚਰਨਜੀਤ ਕੌਰ ਪੰਚ ਤੇ ਸ਼੍ਰੀਮਤੀ ਜੀਤ ਕੌਰ ਪੰਚ ਹਾਜਰ ਸਨ ।

ਮੀਟਿੰਗ ਵਿੱਚ ਸਰਵਸੰਮਤੀ ਨਾਲ 16 ਮਾਰਚ ਨੂੰ ਪਿੰਡ ਵਿੱਚ ਛਿੰਝ ਮੇਲਾ ਕਰਵਾਉਣ ਦਾ ਫੈਸਲਾ ਲਿਆ ਗਿਆ। ਪਿੰਡ ਦੇ ਸਰਪੰਚ ਤਰਲੋਚਨ ਸਿੰਘ ਤੇ ਜਰਨੈਲ਼ ਸਿੰਘ ਮੇਜਰ ਨੇ ਦੱਸਿਆ ਕਿ ਛਿੰਝ ਮੇਲਾ ਵਿੱਚ ਪਟਕੇ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਤੇ ਮੋਨੂੰ ਦਿੱਲੀ ਦੇ ਦਰਮਿਆਨ ਹੋਵੇਗੀ ਤੇ ਬਾਕੀ ਪਹਿਲਵਾਨਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਪਟਕੇ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ ਬੁਲੇਟ ਮੋਟਰਸਾਈਕਲ ਤੇ ਦੂਜੇ ਨੰਬਰ ਤੇ ਆਉਣ ਵਾਲੇ ਪਹਿਲਵਾਨ ਨੂੰ ਬਜਾਜ ਮੋਟਰਸਾਈਕਲ ਤੇ ਇੱਕੀ ਹਜਾਰ ਦਾ ਨਕਦ ਇਨਾਮ ਸ: ਹਰਪਾਲ ਸਿੰਘ ਪਾਲਾ ਕੈਨੇਡਾ, ਸ: ਹਰਜੀਤ ਸਿੰਘ ਕੈਨੇਡਾ, ਸ: ਕੁਲਵੰਤ ਸਿੰਘ ਕੰਤਾ ਕੈਨੇਡਾ ਤੇ ਸ: ਜਗਜੀਤ ਸਿੰਘ ਜੋਗਾ ਇੰਗਲੈਂਡ ਵਲੋਂ ਦਿੱਤਾ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਛਿੰਝ ਮੇਲੇ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ।

Previous articleआक्रोश और प्रतिरोध के 100 दिन ! 248 शहादतें!
Next articleਕਿਸਾਨ ਦੀ ਪੂਜਾ