ਪਲਾਸਟਿਕ ਤੇ ਥਰਮਾਕੋਲ ਤੋਂ ਬਣੀਆਂ ਮੂਰਤੀਆਂ ਜਲਪ੍ਰਵਾਹ ਕਰਨ ’ਤੇ ਰੋਕ

ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਦੇਵੀ-ਦੇਵਤਿਆਂ ਦੀਆਂ ਉਨ੍ਹਾਂ ਮੂਰਤੀਆਂ ਨੂੰ ਜਲ ਪ੍ਰਵਾਹ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ ਜਿਹੜੀਆਂ ਪਲਾਸਟਿਕ, ਥਰਮੋਕਲ ਜਾਂ ਪਲਾਸਟਰ ਆਫ ਪੈਰਿਸ(ਪੀਓਪੀ) ਤੋਂ ਬਣੀਆਂ ਹੋਣਗੀਆਂ। ਬੋਰਡ ਨੇ ਇਹ ਫੈਸਲਾ ਵਾਤਾਵਰਣ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤਾ ਹੈ। ਤਾਜ਼ਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜਲ ਪ੍ਰਵਾਹ ਕੀਤੀਆਂ ਜਾਣ ਵਾਲੀਆਂ ਮੂਰਤੀਆਂ ’ਤੇ ਕੁਦਰਤੀ ਰੰਗ ਕੀਤਾ ਹੋਣਾ ਲਾਜ਼ਮੀ ਹੈ।

Previous articleਪਟਿਆਲਾ ’ਚ ਨਰਸਾਂ ਵੱਲੋਂ ਪ੍ਰਦਰਸ਼ਨ
Next articleਬਿਜਲੀ ਸਪਾਰਕਿੰਗ ਕਾਰਨ ਪਰਾਲੀ ਨਾਲ ਭਰੇ ਟਰੱਕ ਨੂੰ ਅੱਗ